ਦਿੱਲੀ ਨੂੰ ਅੱਤਵਾਦੀ ਹਮਲੇ ਦਾ ਖਤਰਾ

0
275

ਦਿੱਲੀ:ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ 2 ਖਾਲਸਤਾਨੀ ਅੱਤਵਾਦੀ ਨਿਪਾਲ ਤੋ ਭਾਰਤ ਵਿਚ ਦਾਖਲ ਹੋਏ ਹਨ। ਉਨਾਂ ਦੇ ਨਾਮ ਲਖਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਦੱਸੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਉਹ ਇਕ ਇਨੋਵਾ ਗੱਡੀ ਜਿਸ ਦਾ ਨੰਬਰ UP26 AR 24** ਹੈ ਤੇ ਸਵਾਰ ਹਨ। ਦੋਵਾਂ ਦੀ ਉਮਰ 40 ਸਾਲ ਦੇ ਕਰੀਬ ਦੱਸੀ ਗਈ ਹੈ। ਇਸ ਤੋ ਇਲਾਵਾ ਏਜਸੀਆਂ ਨੂੰ ਇਸੇ ਤਰਾ ਦੀ ਜਾਣਕਾਰੀ ਇਕ ਫੋਨ ਰਾਹੀ ਵੀ ਮਿਲੀ ਹੈ।ਇਹ ਵੀ ਕਿਹਾ ਗਿਆ ਹੈ ਕਿ ਇਨਾਂ ਦੋਵਾ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਹਰਮੰਦਰ ਸਿੰਘ ਮਿੰਟੂ ਨਾਲ ਹੈ ਜਿਸ ਦੀ ਕੁਝ ਸਮਾ ਪਹਿਲਾ ਜੇਲ ਵਿਚ ਮੌਤ ਹੋ ਚੁੱਕੀ ਹੈ। ਲਖਵਿੰਦਰ ਸਿੰਘ ਦਾ ਸਬੰਧ ਵਿਕੀ ਗੋਡਰ ਨਾਲ ਵੀ ਦਸਿਆ ਜਾ ਰਿਹਾ ਹੈ। ਇਸ ਤੋ ਬਾਅਦ ਦਿੱਲੀ ਵਿਚ ਸੱਰੱਖਿਆ ਤੇਜ਼ ਕਰ ਦਿਤੀ ਗਈ ਹੈ।