ਦਿੱਲੀ ਤੋ ਵਾਪਸ ਆਏ 249 ਵਿਅਕਤੀ

0
1719

ਹਾਂਗਕਾਂਗ:(ਪੰਜਾਬੀ ਚੇਤਨਾ): ਕਈ ਹਫਤੇ ਦੀ ਉਡੀਕ ਤੋਂ ਬਾਅਦ ਅਖੀਰ ਭਾਰਤ ਵਿਚ ਫਸੇ 249 ਵਿਅਕਤੀ ਹਾਂਗਕਾਂਗ ਵਿਚ ਅੱਜ ਵਾਪਸ ਆ ਗਏ। ਇਸ ਲਈ ਹਾਂਗਕਾਂਗ ਸਰਕਾਰ ਨੇ ਏਅਰ ਇੰਡੀਆ ਦਾ ਜਹਾਜ ਕਿਰਾਏ ਤੇ ਲਿਆ ਜੋ ਬੀਤੀ ਰਾਤ ਕਰੀਬ 11 ਵਜੇ ਦਿੱਲੀ ਤੋਂ ਉਡਿਆ ਜੋ ਅੱਜ ਸਵੇਰੇ 6.30 ਵਜੇ ਹਾਂਗਕਾਂਗ ਆ ਉਤਰਿਆ। ਇਸ ਤੋਂ ਬਾਅਦ ਇਨਾਂ ਸਭ ਨੂੰ ਏਸ਼ੀਆ ਵਰਲਡ ਐਕਸਪੋ (AsiaWorld-Expo) ਵਿਖੇ ਸਥਿਤ ਟੈਸਟ ਸੈਂਟਰ ਵਿੱਚ ਲਿਆਂਦਾ ਗਿਆ। ਉਨਾਂ ਦੇ ਸੈਂਪਲ ਲੈਣ ਤੋਂ ਬਾਅਦ ਸਭ ਨੂੰ ਫੋਤਾਨ (Fo Tan) ਸਥਿਤ ਸਰਕਾਰੀ ਏਕਾਂਤਵਾਸ ਸੈਂਟਰ ਭੇਜ ਦਿਤਾ ਗਿਆ ਜਿਥੇ ਇਨਾਂ ਨੂੰ 14 ਦਿਨ ਲਈ ਰਹਿਣਾ ਪਵੇਗਾ। ਇਸ 14 ਦਿਨਾਂ ਦੇ ਏਕਾਂਤਵਾਸ ਨੂੰ ਭਾਰਤ ਸਮੇਤ ਬਹੁਤ ਸਾਰੇ ਹੋਰ ਦੇਸ਼ ਗਲਤ ਠਹਿਰਾ ਰਹੇ ਹਨ ਤੇ ਇਸ ਨੂੰ ਪੱਖਪਾਤੀ ਰਵੱਈਆ ਦੱਸਿਆ ਜਾ ਰਿਹਾ ਹੈ। ਇਕ ਨਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਸ ਉਡਾਣ ਦੀ ਟਿਕਟ ਦੀ ਕੀਮਤ ਜੋ ਪਹਿਲਾਂ 13 ਹਜ਼ਾਰ ਡਾਲਰ ਦੱਸੀ ਜਾ ਰਹੀ ਸੀ ਉਸ ਲਈ ਹੁਣ 3800 ਡਾਲਰ ਰਹਿ ਗਈ ਹੈ।