ਥਿਨ-ਸੂ-ਵਾਈ ਦੀ ਸੰਗਤ ਵਲੋਂ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛਬੀਲ ਲਗਾਈ

0
778

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਥਿਨ-ਸੂ-ਵਾਈ ਇਲਾਕੇ ਦੀ ਸੰਗਤ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਰਾ ਦਿਨ ਛਬੀਲ ਦੀ ਸੇਵਾ ਕੀਤੀ ਗਈ | ਇਸ ਸੇਵਾ ਵਿਚ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਨਾਲ ਛੋਟੇ ਬੱਚਿਆਂ ਵਲੋਂ ਵੀ ਸੇਵਾ ਵਿਚ ਪੂਰੀ ਸ਼ਰਧਾ ਭਾਵਨਾ ਵਿਖਾਈ ਗਈ | ਥਿਨ-ਸੂ-ਵਾਈ ਦੀ ਸੰਗਤ ਵਲੋਂ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਬਣ ਰਹੀ ਇਮਾਰਤ ਲਈ 65,000 (ਪੈਹਠ ਹਜ਼ਾਰ) ਹਾਂਗਕਾਂਗ ਡਾਲਰ ਇਕੱਤਰ ਕਰ ਕੇ ਪ੍ਰਬੰਧਕ ਕਮੇਟੀ ਨੂੰ ਭੇਟ ਕੀਤੇ ਗਏ | ਜ਼ਿਕਰਯੋਗ ਹੈ ਕਿ ਥਿਨ-ਸੂ-ਵਾਈ ਦੀ ਸੰਗਤ ਵਲੋਂ ਹਰੇਕ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ਮੌਕੇ ਨਵੀਂ ਬਣ ਰਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਫੰਡ ਇਕੱਤਰ ਕਰਨ ਦਾ ਸ਼ਲਾਘਾਯੋਗ ਕਾਰਜ ਵਿੱਢਿਆ ਗਿਆ ਹੈ ਅਤੇ ਹੁਣ ਤੱਕ ਇਨ੍ਹਾਂ ਸੰਗਤਾਂ ਵਲੋਂ 6,25,822 (ਛੇ ਲੱਖ, ਪੱਚੀ ਹਜ਼ਾਰ, ਅੱਠ ਸੌ ਬਾਈ) ਹਾਂਗਕਾਂਗ ਡਾਲਰ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੇ ਜਾ ਚੁੱਕੇ ਹਨ |