ਤਿੰਨ ਬੱਚਿਆਂ ਦੇ ਕਾਤਲ ਨੇ ਜੇਲ੍ਹ ‘ਚ ਕੀਤੀ ਖੁਦਕੁਸ਼ੀ

0
154

ਕੁਰੂਕਸ਼ੇਤਰ: ਤਿੰਨ ਬੱਚਿਆਂ ਦਾ ਕਤਲ ਕਰਕੇ ਲਾਸ਼ਾਂ ਨੂੰ ਮੋਰਨੀ ਦੇ ਜੰਗਲ ਵਿੱਚ ਸੁੱਟਣ ਵਾਲੇ ਬੱਚਿਆਂ ਦੇ ਚਾਚੇ ਨੇ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਜਗਦੀਪ ਕੁਰੂਕਸ਼ੇਤਰ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਸੀ। ਉਸ ਨੇ ਕਰੜੀ ਸੁਰੱਖਿਆ ਦੇ ਬਾਵਜੂਦ ਆਤਮ ਹੱਤਿਆ ਕਰ ਲਈ ਹੈ। ਇਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ‘ਤੇ ਕਈ ਸਵਾਲ ਉੱਠ ਰਹੇ ਹਨ।

ਦੱਸਣਯੋਗ ਹੈ ਕਿ ਪਿਛਲੇ ਮਹੀਨੇ ਜਗਦੀਪ ਨੇ ਆਪਣੇ ਭਰਾ ਦੇ ਤਿੰਨ ਬੱਚਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਕਤਲ ਬੱਚਿਆਂ ਦੇ ਪਿਤਾ ਨੇ ਹੀ ਕਰਵਾਏ ਸਨ। ਇਸ ਤੋਂ ਬਾਅਦ ਲਾਸ਼ਾਂ ਨੂੰ ਚੰਡੀਗੜ੍ਹ ਨੇੜੇ ਮੋਰਨੀ ਦੇ ਜੰਗਲਾਂ ਵਿੱਚ ਸੁੱਟ ਦਿੱਤਾ ਸੀ। ਤਿੰਨ ਬੱਚਿਆਂ ਦੇ ਕਤਲ ਦੇ ਮਾਮਲੇ ਵਿੱਚ ਜਗਦੀਪ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਕੁਰੂਕਸ਼ੇਤਰ ਜੇਲ੍ਹ ਭੇਜਿਆ ਗਿਆ ਸੀ। ਕਤਲ ਦੀ ਇਸ ਸਾਜ਼ਿਸ਼ ਵਿੱਚ ਬੱਚਿਆਂ ਦਾ ਪਿਓ ਸੋਨੂੰ ਮਲਿਕ ਵੀ ਜਗਦੀਪ ਨਾਲ ਸ਼ਾਮਲ ਸੀ। ਉਹ ਵੀ ਜਗਦੀਪ ਨਾਲ ਕੁਰੂਕਸ਼ੇਤਰ ਜੇਲ ਵਿੱਚ ਬੰਦ ਸੀ। ਜਗਦੀਪ ਦੇ ਰਿਸ਼ਤੇਦਾਰਾਂ ਨੇ ਇਸ ਹਾਦਸੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।