ਤਾਜ ਮਹੱਲ ਦਾ ਦੀਦਾਰ ਹੋਇਆ ਮਹਿੰਗਾ

0
263

ਆਗਰਾ: ਵੈਲੇਨਟਾਈਨ ਡੇਅ ਤੋਂ ਠੀਕ ਪਹਿਲਾਂ ਯੋਗੀ ਸਰਕਾਰ ਨੇ ਪ੍ਰੇਮ ਦੇ ਪ੍ਰਤੀਕ ਤਾਜ ਮਹੱਲ ਦੀ ਐਂਟਰੀ ਫੀਸ ਵਧਾ ਦਿੱਤੀ ਹੈ। ਹੁਣ ਫੀਸ 50 ਰੁਪਏ ਲੱਗੇਗੀ ਜੋ ਪਹਿਲਾਂ 40 ਰੁਪਏ ਸੀ। ਹੁਣ ਇਹ ਟਿਕਟ ਸਿਰਫ ਤਿੰਨ ਘੰਟੇ ਤੱਕ ਹੀ ਵੈਲਿਡ ਰਹੇਗੀ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਤਾਜ ਮਹਿਲ ਰੁਕੇ ਤਾਂ ਜੁਰਮਾਨਾ ਦੇਣਾ ਪੈ ਸਕਦਾ ਹੈ।

ਜੇਕਰ ਤੁਸੀਂ ਤਾਜ ਮਹੱਲ ਵਿੱਚ ਸ਼ਾਹਜਹਾਂ ਤੇ ਮੁਮਤਾਜ਼ ਮਹੱਲ ਦਾ ਮਕਬਰਾ ਵੀ ਵੇਖਣਾ ਹੈ ਤਾਂ ਤੁਹਾਨੂੰ 200 ਰੁਪਏ ਅਲੱਗ ਤੋਂ ਖਰਚਣੇ ਪੈਣਗੇ। ਯੂਪੀ ਸਰਕਾਰ ਦੇ ਕਲਚਰਲ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਇਹ ਫੀਸ ਇੱਕ ਅਪ੍ਰੈਲ ਤੋਂ ਲਾਗੂ ਕੀਤੀ ਜਾਵੇਗੀ।

ਯੋਗੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਤਾਜ ਮਹੱਲ ਵੱਖ-ਵੱਖ ਕਾਰਨਾਂ ਕਰਕੇ ਸੁਰਖੀਆਂ ਵਿੱਚ ਹੈ। ਪਿਛਲੇ ਸਾਲ ਯੋਗੀ ਸਰਕਾਰ ਦੀ ਟੂਰਿਸਟ ਮੈਗਜ਼ੀਨ ਵਿੱਚੋਂ ਵੀ ਤਾਜ ਮਹੱਲ ਦਾ ਨਾਂ ਹਟਾ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਵੀ ਵਿਰੋਧ ਹੋਇਆ ਸੀ।

ਭਾਰਤ ਵਿੱਚ ਟੂਰਿਜ਼ਮ ਦੇ ਨਾਲ ਹੋਣ ਵਾਲੀ ਕਮਾਈ ਵਿੱਚ ਤਾਜ ਮਹੱਲ ਦਾ ਚੰਗਾ ਹਿੱਸਾ ਹੈ। ਕੇਂਦਰੀ ਮੰਤਰੀ ਨੇ ਲੋਕ ਸਭਾ ਵਿੱਚ ਦੱਸਿਆ ਸੀ ਕਿ ਸਾਲ 2013-14 ਤੋਂ ਲੈ ਕੇ 2015-16 ਤੱਕ ਤਾਜ ਮਹੱਲ ਦੀਆਂ ਟਿਕਟਾਂ 75.91 ਕਰੋੜ ਰੁਪਏ ਵਿੱਚ ਵਿਕੀਆਂ। ਦੁਨੀਆ ਭਰ ਤੋਂ ਲੋਕ ਤਾਜ ਦਾ ਦੀਦਾਰ ਕਰਨ ਆਉਂਦੇ ਹਨ।