ਟੀ. ਐਨ. ਸੇਸ਼ਨ ‘ਬਿਰਧ ਆਸ਼ਰਮ’ ‘ਚ ਰਹਿ ਰਹੇ ਹਨ

0
301

ਨਵੀਂ ਦਿੱਲੀ, 10 ਜਨਵਰੀ (ਏਜੰਸੀਆਂ)-ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾਂ ਫਿਰ ਨਗਰ ਨਿਗਮ ਚੋਣਾਂ ਹੀ ਕਿਉਂ ਨਾ ਹੋਣ, ਚੋਣ ਕਮਿਸ਼ਨ ਆਪਣੀ ਸਖ਼ਤ ਭੂਮਿਕਾ ਦੇ ਨਾਲ ਖੜ੍ਹਾ ਨਜ਼ਰ ਆਉਂਦਾ ਹੈ | 90 ਦੇ ਦਹਾਕੇ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜਨੀਤਕ ਦਲਾਂ ਦੇ ਇਲਾਵਾ ਸ਼ਾਇਦ ਹੀ ਚੋਣ ਕਮਿਸ਼ਨ ਦੇ ਬਾਰੇ ‘ਚ ਕੋਈ ਜਾਣਦਾ ਹੋਵੇਗਾ | ਚੋਣ ਕਮਿਸ਼ਨ ਨੂੰ ਪਹਿਚਾਣ ਦਿਵਾਉਣ ਦਾ ਸਿਹਰਾ ਉਸ ਸਮੇਂ ਦੇ ਮੁੱਖ ਚੋਣ ਕਮਿਸ਼ਨ ਟੀ. ਐਨ. ਸੇਸ਼ਨ ਨੂੰ ਜਾਂਦਾ ਹੈ | ਸ਼ੇਸ਼ਨ ਨੇ ਹੀ ਰਾਜਨੀਤਕ ਦਲਾਂ ਨੂੰ ਚੋਣ ਕਮਿਸ਼ਨ ਦੀ ਤਾਕਤ ਦਾ ਅਹਿਸਾਸ ਕਰਵਾਇਆ ਸੀ ਪਰ ਅੱਜ ਚੋਣ ਕਮਿਸ਼ਨ ਨੂੰ ਪਹਿਚਾਣ ਦਿਵਾਉਣ ਵਾਲੇ ਟੀ. ਐਨ. ਸ਼ੇਸ਼ਨ ਖ਼ੁਦ ਹੀ ਗੁੰਮਨਾਮੀ ਦਾ ਜੀਵਨ ਗੁਜ਼ਾਰ ਰਹੇ ਹਨ | 85 ਸਾਲਾ ਸ਼ੇਸ਼ਨ ‘ਬਿਰਧ ਆਸ਼ਰਮ’ ‘ਚ ਦਿਨ ਗੁਜ਼ਾਰ ਰਹੇ ਹਨ | ਇਕ ਅਖ਼ਬਾਰ ‘ਚ ਛਪੀ ਖ਼ਬਰ ਅਨੁਸਾਰ ਟੀ. ਐਨ. ਸ਼ੇਸ਼ਨ ਚੇਨਈ ਦੇ ਇਕ ‘ਬਿਰਧ ਆਸ਼ਰਮ’ ਐਸ.ਐਸ.ਐਮ. ਰੈਜ਼ੀਡੈਂਸੀ ‘ਚ ਦਿਨ ਗੁਜ਼ਾਰ ਰਹੇ ਹਨ | ਉਨ੍ਹਾਂ ਨੂੰ ਭੁੱਲਣ ਦੀ ਬਿਮਾਰੀ ਹੈ | ਖ਼ਬਰ ਅਨੁਸਾਰ ਸੇਸ਼ਨ ਸੱਤਿਆਏ ਸਾਈਾ ਬਾਬਾ ਦੇ ਭਗਤ ਸਨ | ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਸਦਮੇ ‘ਚ ਆ ਗਏ ਸਨ ਤੇ ਉਨ੍ਹਾਂ ਨੂੰ ਬਿਰਧ ਆਸ਼ਰਮ ‘ਚ ਦਾਖ਼ਲ ਕਰਵਾਇਆ ਸੀ |