ਜੱਸੀ ਸਿੱਧੂ ਕਤਲ ਕੇਸ : ਮਾਂ ਤੇ ਮਾਮਾ ਭਾਰਤ ਲਿਆਂਦੇ

0
423

ਦਿੱਲੀ: ਪੰਜਾਬ ’ਚ 17 ਵਰ੍ਹੇ ਪਹਿਲਾਂ ਅਣਖ਼ ਖ਼ਾਤਰ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਨੂੰ ਮਰਵਾਉਣ ਵਾਲੀ ਮਾਂ ਮਲਕੀਤ ਕੌਰ ਸਿੱਧੂ (67) ਅਤੇ ਉਸ ਤੇ ਭਰਾ ਸੁਰਜੀਤ ਸਿੰਘ ਬਦੇਸ਼ਾ (72) ਨੂੰ ਕਨੇਡਾ ਤੋ ਡੀਪੋਰਟ ਕਰ ਦਿਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਰ ਉਹ ਇਸ ਵੇਲੇ ਦਿੱਲੀ ਪਹੁੰਚ ਚੁੱਕੇ ਹਨ। ਕੈਨੇਡਾ ਪੁਲਿਸ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਚੁੱਕੀ ਹੈ। ਹੁਣ ਦੋਹਾਂ ਨੂੰ ਸੰਗਰੂਰ ਪੁਲਿਸ ਦਿੱਲੀ ਤੋਂ ਪੰਜਾਬ ਲਿਆ ਕੇ ਅੱਜ ਕੋਰਟ ‘ ਚ ਪੇਸ਼ ਕਰੇਗੀ।

ਸੁਰਜੀਤ ਸਿੰਘ ਬਦੇਸ਼ਾ ਤੇ ਉਸ ਦੀ ਭੈਣ ਮਲਕੀਤ ਕੌਰ ਸਿੱਧੂ ਇਸ ਸਮੇਂ ਕੈਨੇਡਾ ਪੁਲੀਸ ਦੀ ਹਿਰਾਸਤ ’ਚ ਸਨ। ਕੈਨੇਡਾ ਦੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਦੋਹਾਂ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ। ਪੁਲੀਸ ਅਧਿਕਾਰੀਆਂ ਮੁਤਾਬਕ ਇਨ੍ਹਾਂ ਦੋਹਾਂ ਨੂੰ ਪੰਜਾਬ ਲਿਆ ਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਸਾਲ 2000 ’ਚ ਹੋਏ ਕਤਲ ’ਤੇ ਮੁੜ ਸੁਣਵਾਈ ਹੋਵੇਗੀ। ਪੁਲੀਸ ਅਧਿਕਾਰੀਆਂ ਮੁਤਾਬਕ ਜੱਸੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਭਾੜੇ ਦੇ ਕਾਤਲਾਂ ਨੂੰ ਕਿਉਂਕਿ ਸੁਪਰੀਮ ਕੋਰਟ ਤਕ ਵੀ ਰਾਹਤ ਨਹੀਂ ਮਿਲੀ ਇਸ ਲਈ ਸੁਰਜੀਤ ਸਿੰਘ ਤੇ ਮਲਕੀਤ ਕੌਰ ਦੀ ਸ਼ਮੂਲੀਅਤ ਸਬੰਧੀ ਵੀ ਅਦਾਲਤੀ ਕਾਰਵਾਈ ਸੰਭਵ ਹੈ।