ਜਲਵਾਯੂ ਪਰਿਵਰਤਨ ਦੁਨੀਆ ਲਈ ਵੱਡਾ ਖਤਰਾ

0
774
pollution and clean energy concept.

ਲੰਡਨ :— ਬ੍ਰਿਟੇਨ ਦੀ ਯੂਨੀਵਰਸਿਟੀ ਵਿਚ ਜਲਵਾਯੂ ਪਰਿਵਰਤਨ ਸੰਬੰਧੀ ਇਕ ਅਧਿਐਨ ਕੀਤਾ ਗਿਆ। ਇਸ ਅਧਿਐਨ ਮੁਤਾਬਕ ਗਲੋਬਲ ਤਾਪਮਾਨ ਨੂੰ ਅਗਲੇ 100 ਸਾਲਾਂ ਵਿਚ 1.5 ਡਿਗਰੀ ਸੈਲਸੀਅਸ ਤੋਂ ਉੱਪਰ ਨਾ ਵਧਣ ਦੇਣ ਦਾ ਟੀਚਾ ਹਾਸਲ ਕਰ ਲੈਣ ਦੇ ਬਾਵਜੂਦ ਵਿਸ਼ਵ ਦੇ ਸੰਵੇਦਨਸ਼ੀਲ ਖੇਤਰਾਂ ਦੇ ਖਤਰਨਾਕ ਅਤੇ ਸੰਭਾਵੀ ਰੂਪ ਨਾਲ ਵਾਪਸੀਯੋਗ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਵਿਚ ਆਉਣ ਦਾ ਖਤਰਾ ਰਹੇਗਾ। ਬ੍ਰਿਟੇਨ ਦੀ ਓਪੇਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਸ਼ੈਫੀਲਡ ਦੇ ਇਕ ਅਧਿਐਨ ਵਿਚ ਸਾਲ 2015 ਦੇ ਪੈਰਿਸ ਜਲਵਾਯੂ ਪਰਿਵਰਤਨ ਸਮਝੌਤੇ ਵਿਚ ਤੈਅ ਟੀਚਿਆਂ ਦੀ ਸਮੀਖਿਆ ਕੀਤੀ ਗਈ। ਇਸ ਵਿਚ ਇਹ ਨਤੀਜਾ ਨਿਕਲਿਆ ਕਿ ਆਰਕਟਿਕ ਅਤੇ ਦੱਖਣੀ-ਪੂਰਬੀ ਏਸ਼ੀਆਈ ਮਾਨਸੂਨ ਖੇਤਰ ਜਿਹੇ ਵਿਸ਼ਵ ਦੇ ਖੇਤਰਾਂ ਨੂੰ ਵਾਪਸੀਯੋਗ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਹ ਵਿਸ਼ੇਸ਼ ਰੂਪ ਨਾਲ ਗਲੋਬਲ ਤਾਪਮਾਨ ਵਿਚ ਪਵਿਰਤਨ ਪ੍ਰਤੀ ਸੰਵੇਦਨਸ਼ੀਲ ਹਨ।
ਖੋਜ ਕਰਤਾਵਾਂ ਨੇ ਇਕ ‘3 ਡੀ ਕਲਾਈਮੇਟ-ਕਾਰਬਨ ਸਾਈਕਲ ਮਾਡਲ’ ਵਿਕਸਿਤ ਕੀਤਾ ਅਤੇ ਭਵਿੱਖ ਦੇ ਵੱਖ-ਵੱਖ ਜਲਵਾਯੂ ਬਣਾਏ। ਓਪਨ ਯੂਨੀਵਰਸਿਟੀ ਦੇ ਫਿਲਿਪ ਹੋਲਡੇਨ ਨੇ ਕਿਹਾ,”ਪੈਰਿਸ ਜਲਵਾਯੂ ਸਮਝੌਤੇ ਨਾਲ ਜੁੜੀ ਖੇਤਰੀ ਅਨਿਸ਼ਚਿਤਤਾਵਾਂ ਦੀ ਪਹਿਲਾਂ ਖੋਜ ਨਹੀਂ ਕੀਤੀ ਗਈ। ਅਜਿਹਾ ਇਸ ਲਈ ਕਿਉਂਕਿ ਹਾਲੇ ਤੱਕ ਖੋਜ ਕਰਤਾਵਾਂ ਨੇ ਅਜਿਹੇ ਮਾਡਲਾਂ ਦੀ ਵਰਤੋਂ ਕੀਤੀ ਸੀ ਜੋ ਬਹੁਤ ਆਸਾਨ ਸਨ ਜਾਂ ਤਾਂ ਇੰਨੇ ਜਟਿਲ ਸਨ ਕਿ ਉਨ੍ਹਾਂ ਨਾਲ ਵੱਖ-ਵੱਖ ਸੰਭਾਵਨਾਵਾਂ ਦੀ ਜਾਂਚ ਕਰਨਾ ਮੁਸ਼ਕਲ ਸੀ।” ਇਸ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਕਿ ਸਾਲ 2015 ਪੈਰਿਸ ਜਲਵਾਯੂ ਪਰਿਵਰਤਨ ਸਮਝੌਤੋ ਵਿਚ ਗਲੋਬਲ ਔਸਤ ਤਾਪਮਾਨ ਵਿਚ ਵਾਧਾ ਦੋ ਡਿਗਰੀ ਸੈਲਸੀਅਸ ਤੋਂ ਹੇਠਾਂ ਸੀਮਤ ਕਰਨ ਦਾ ਜੋ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਉਹ ਭਵਿੱਖ ਦੀਆਂ ਪੀੜ੍ਹੀਆਂ ‘ਤੇ ਨਿਰਭਰ ਨਹੀਂ ਕਰਦਾ ਕਿ ਉਹ ਧਰਤੀ ਦੇ ਵਾਤਾਵਰਣ ਤੋਂ ਕਾਰਬਨ ਦੀ ਭਾਰੀ ਮਾਤਰਾ ਹਟਾਉਣ।