ਜਦੋ ਅਖੋਤੀ ਗੂੰਗੇ ਦੀ ਆਵਾਜ਼ ਸੱਚੀ ਚਲੀ ਗਈ

0
297

ਬੀਜਿੰਗ— ਚੀਨ ‘ਚ ਕਤਲ ਕਰਨ ਵਾਲੇ ਇਕ ਵਿਅਕਤੀ ਨੇ ਆਪਣੇ ਅਤੀਤ ‘ਚ ਕੀਤੇ ਅਪਰਾਧ ਨੂੰ ਲੁਕਾਉਣ ਲਈ 12 ਸਾਲਾਂ ਤੱਕ ਗੂੰਗੇ ਹੋਣ ਦਾ ਦਿਖਾਵਾ ਕੀਤਾ ਤੇ ਇਕ ਦਿਨ ਅਜਿਹਾ ਆਇਆ ਕਿ ਉਸ ਦੀ ਆਵਾਜ਼ ਸੱਚੀ ਚਲੀ ਗਈ।
ਸਥਾਨਕ ਮੀਡੀਆ ਮੁਤਾਬਕ ਸਾਲ 2005 ‘ਚ ਝੇਚਿਯਾਂਗ ਇਲਾਕੇ ‘ਚ ਝੇਂਗ ਨਾਂ ਦੇ ਵਿਅਕਤੀ ਨੇ ਆਪਣਾ ਪਿੰਡ ਛੱਡ ਦਿੱਤਾ ਸੀ। ਉਸ ਨੇ ਕਿਰਾਏ ਦੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਕੀਤਾ ਸੀ। ਉਸ ਵੇਲੇ ਝੇਂਗ ਦੀ ਉਮਰ 33 ਸਾਲ ਸੀ। ਪਿੰਡ ਛੱਡਣ ਤੋਂ ਬਾਅਦ ਝੇਂਗ ਨੇ ਖੁਦ ਨੂੰ ਗੂੰਗਾ ਦੱਸਣਾ ਸ਼ੁਰੂ ਕਰ ਦਿੱਤਾ। ਉਸ ਨੇ ਇਸ ਤੋਂ ਬਾਅਦ ਵਿਆਹ ਵੀ ਕਰ ਲਿਆ ਤੇ ਪਿਤਾ ਵੀ ਬਣ ਗਿਆ। ਬਾਅਦ ‘ਚ ਉਸ ਦੀ ਆਵਾਜ਼ ਸੱਚੀ ਚਲੀ ਗਈ ਤੇ ਉਸ ਨੇ ਪੁਲਸ ਨੂੰ ਲਿਖਿਤ ਬਿਆਨ ਦਿੱਤਾ ਤੇ ਆਪਣਾ ਜ਼ੁਰਮ ਵੀ ਕਬੂਲ ਲਿਆ। ਕਿਹਾ ਜਾ ਰਿਹਾ ਹੈ ਕਿ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ।