‘ਛੱਮਕਛੱਲੋ’ ਕਹਿਣ ਤੇ ਹੋ ਸਕਦੀ ਹੈ ਜੇਲ੍ਹ

0
693

ਥਾਣੇ : – ਹਿੰਦੀ ਭਾਸ਼ਾ ਦੇ ਸ਼ਬਦ ‘ਛੱਮਕਛੱਲੋ’ ਦਾ ਇਸਤੇਮਾਲ ਸ਼ਾਹਰੁਖ ਖਾਨ ਦੀ ਬਾਲੀਵੁਡ ਫਿਲਮ ਦੇ ਗਾਣੇ ‘ਚ ਤਾਂ ਆਪ ਸਭ ਨੂੰ ਲੁਭਾਵਨਾ ਲੱਗ ਸਕਦਾ ਹੈ ਪਰ ਅਸਲ ਜਿੰਦਗੀ ‘ਚ ਇਸ ਸ਼ਬਦ ਦੀ ਵਰਤੋਂ ਆਪ ਨੂੰ ਜੇਲ੍ਹ ਵੀ ਕਰਵਾ ਸਕਦੀ ਹੈ | ਥਾਣੇ ਦੀ ਇਕ ਅਦਾਲਤ ਨੇ ਆਮ ਜਿੰਦਗੀ ‘ਚ ‘ਛੱਮਕਛੱਲੋ’ ਸ਼ਬਦ ਦੀ ਵਰਤੋਂ ਨੂੰ ਔਰਤ ਦਾ ਨਿਰਾਦਰ ਕਰਨ ਬਰਾਬਰ ਮੰਨਿਆ ਹੈ | ਬੀਤੇ ਹਫ਼ਤੇ ਇਕ ਮੈਜਿਸਟ੍ਰੇਟ ਨੇ ਸ਼ਹਿਰ ਦੇ ਇਕ ਆਦਮੀ ਨੂੰ ਇਕ ਔਰਤ ਨੂੰ ਛੱਮਕਛੱਲੋ ਕਹਿਣ ‘ਤੇ ਅਦਾਲਤ ਦੇ ਉਠਣ ਤੱਕ ਖੜ੍ਹੇ ਰਹਿਣ ਦੀ ਸਜ਼ਾ ਸੁਣਾਉਂਦਿਆ ਦੋਸ਼ੀ ਨੂੰ 1 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ | ਇਕ ਔਰਤ ਨੇ ਅਦਾਲਤ ‘ਚ ਆਪਣੇ ਗੁਆਂਢੀ ਿਖ਼ਲਾਫ਼ 2009 ‘ਚ ਦਰਜ ਕਰਵਾਏ ਮਾਮਲੇ ‘ਚ ਦੱਸਿਆ ਕਿ ਉਹ ਜਦੋਂ ਆਪਣੀ ਪਤੀ ਨਾਲ ਸੈਰ ਤੋਂ ਵਾਪਸ ਆ ਰਹੀ ਸੀ ਤਾਂ ਪੌੜੀਆਂ ‘ਚ ਰੱਖੇ ਕੂੜੇਦਾਨ ਨੂੰ ਠੋਕਰ ਲੱਗ ਗਈ ਜਿਸ ‘ਤੇ ਨਾਰਾਜ਼ ਹੋਏ ਗੁਆਂਢੀ ਨੇ ਉਸ ਨੂੰ ਬੁਰਾ-ਭਲਾ ਬੋਲਦਿਆਂ ‘ਛੱਮਕਛੱਲੋ’ ਵੀ ਕਿਹਾ | ਇਸ ਨੂੰ ਆਪਣੀ ਬੇਇੱਜਤੀ ਸਮਝਦਿਆਂ ਔਰਤ ਨੇ ਪਹਿਲਾਂ ਪੁਲਿਸ ਨਾਲ ਸੰਪਰਕ ਕੀਤਾ ਪਰ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਔਰਤ ਨੇ ਅਦਾਲਤ ‘ਚ ਮਾਮਲਾ ਦਰਜ ਕਰਵਾ ਦਿੱਤਾ | ਹੁਣ 8 ਸਾਲ ਬਾਅਦ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਦੌਰਾਨ ਮੈਜਿਸਟ੍ਰੇਟ ਨੇ ਇਸ ਨੂੰ ਕਾਨੂੰਨ ਦੀ 509 ਧਾਰਾ ਤਹਿਤ ਅਪਰਾਧ ਮੰਨਦਿਆ ਇਸ ਸ਼ਬਦ ਦੀ ਵਰਤੋਂ ਨੂੰ ਔਰਤ ਦਾ ਅਪਮਾਨ ਦੱਸਿਆ ਹੈ | ਇਸ ਸ਼ਬਦ ਦੀ ਵਰਤੋਂ ਅਕਸਰ ਔਰਤ ਦੀ ਤਾਰੀਫ ਕਰਨ ਲਈ ਨਹੀਂ ਸਗੋਂ ਉਸ ਨੂੰ ਗੁੱਸਾ ਦਿਵਾਉਣ ਲਈ ਕੀਤੀ ਜਾਂਦੀ ਹੈ |