ਸ਼ੋਸਲ ਮੀਡੀਏ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ

0
365

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਗੂਗਲ, ਯਾਹੂ, ਫੇਸਬੁਕ ਅਤੇ ਵਟਸਐਪ ਵਰਗੀਆਂ ਇੰਟਰਨੈੱਟ ਮੁਹਾਰਤ ਪ੍ਰਾਪਤ ਕੰਪਨੀਆਂ ਨੂੰ ਭਾਰਤ ‘ਚ ਇਤਰਾਜਯੋਗ ਸਾਮੱਗਰੀ (ਬੱਚਿਆ ਦੀਆਂ ਅਸ਼ਲੀਲ ਫਿਲਮਾਂ, ਬਲਾਤਕਾਰ ਅਤੇ ਸਮੂਹਿਕ ਬਲਾਤਕਾਰ) ਅਪਲੋਡ ਕਰਨ ਦੀਆਂ ਕਿੰਨੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਬਾਰੇ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਹਨ | ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਿਛਲੇ ਸਾਲ ਅਤੇ ਇਸ ਸਾਲ 31 ਅਗਸਤ ਤੱਕ ਕਿੰਨੀਆਂ ਸ਼ਿਕਾਇਤਾਂ ਦਰਜ ਹੋਈਆਂ ਅਤੇ ਉਸ ‘ਤੇ ਕੀ ਕਾਰਵਾਈ ਕੀਤੀ ਗਈ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ | ਜਸਟਿਸ ਮਦਨ ਬੀ. ਲੋਕੁਰ ਅਤੇ ਯੂ.ਯੂ. ਲਲਿਤ ਦੀ ਬੈਂਚ ਨੇ ਗ੍ਰਹਿ ਵਿਭਾਗ ਨੂੰ ਇਸ ਸਾਲ ਪੋਕਸੋ ਐਕਟ 2012 ਅਨੁਸਾਰ ਦਰਜ ਹੋਏ ਮਾਮਲਿਆਂ ਦੀ ਜਾਣਕਾਰੀ ਇਕੱਠੀ ਕਰਨ ਦੀ ਹਦਾਇਤ ਕੀਤੀ ਹੈ | ਬੈਂਚ ਨੇ ਕਿਹਾ ਕਿ ਉਨ੍ਹਾਂ ਨੇ ਗੂਗਲ, ਗੂਗਲ ਇੰਡੀਆ, ਯਾਹੂ, ਮਾਇਕ੍ਰੋਸੋਫਟ, ਫੇਸਬੁਕ ਅਤੇ ਵਟਸਐਪ ਵਰਗੀਆਂ ਕੰਪਨੀਆਂ ਨੂੰ ਉਕਤ ਇਤਰਾਜਯੋਗ ਵੀਡਿਓਜ਼ ਦੀਆਂ ਭਾਰਤ ਤੋਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ |