ਚੀਨ ਵਿੱਚ ਨਹੀਂ ਬੰਦ ਹੋਵੇਗਾ ਟਰੰਪ ਦਾ ਟਵਿਟਰ

0
405

ਬੀਜਿੰਗ— ਅਮਰੀਕਾ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ‘ਚ ਗ੍ਰੇਟ ਫਾਇਰਵਾਲ ਰਾਹੀਂ ਸ਼ੋਸ਼ਲ ਮੀਡੀਆ ‘ਤੇ ਰੋਕ ਦੇ ਬਾਵਜੂਦ ਆਪਣੇ ਦੌਰੇ ਦੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਟਵਿਟਰ ਸੰਦੇਸ਼ਾਂ ‘ਚ ਕਟੌਤੀ ਨਹੀਂ ਕਰਨਗੇ।
ਟਰੰਪ ਦੇ ਬੀਜਿੰਗ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ‘ਏਅਰ ਫੋਰਸ ਵਨ’ ‘ਤੇ ਸਵਾਰ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਜੋ ਚਾਹੁਣਗੇ ਟਵੀਟ ਕਰਨਗੇ। ਇਹ ਅਮਰੀਕੀ ਲੋਕਾਂ ਨਾਲ ਸਿੱਧੇ ਗੱਲਬਾਤ ਦਾ ਉਨ੍ਹਾਂ ਦਾ ਤਰੀਕਾ ਹੈ। ਕਿਉਂ ਨਹੀਂ? ਜਦੋਂ ਤੱਕ ਉਹ ਆਪਣਾ ਟਵਿਟਰ ਅਕਾਊਂਟ ਖੋਲ ਸਕਦੇ ਹਨ, ਕਿਉਂਕਿ ਫੇਸਬੁੱਕ ਤੇ ਹੋਰ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਸਮੇਤ ਟਵਿਟਰ ‘ਤੇ ਚੀਨ ‘ਚ ਪਾਬੰਦੀ ਹੈ। ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਟਵਿਟਰ, ਫੇਸਬੁੱਕ ਤੇ ਗੂਗਲ ਵਰਗੀਆਂ ਵੈੱਬਸਾਈਟਾਂ ਨੂੰ ਬੰਦ ਰੱਖਿਆ ਗਿਆ ਹੈ। ਸ਼ੋਸ਼ਲ ਮੀਡੀਆ ਪੋਸਟ ‘ਤੇ ਚੀਨੀ ਨਾਗਰਿਕਾਂ ਨੂੰ ਜੁਰਮਨਾ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਜੇਲ ਵੀ ਹੋ ਸਕਦੀ ਹੈ।