ਚੀਨ ਦੀ ਪੈਟਰੋਲ-ਡੀਜ਼ਲ ਗੱਡੀਆਂ ਤੇ ਸਖਤੀ

0
588

ਹਾਂਗਕਾਂਗ 13 ਸਤੰਬਰ 2017(ਗਰੇਵਾਲ): ਦੁਨੀਆ ਭਰ ਵਿਚ ਵੱਧ ਰਹੇ ਪਰਦੂਸ਼ਣ ਨੂੰ ਰੋਕਣ ਲਈ ਸਭ ਦੇਸ ਅਪਣੇ ਤਰੀਕੇ ਵਰਤ ਰਹੇ ਹਨ। ਇਸੇ ਤਹਿਤ ਚੀਨ ਆਪਣੇ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਟੋ ਮਾਰਕੀਟ ਚੀਨ ਨੇ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ। ਚੀਨ ਨੇ ਪੈਟਰੋਲ ਤੇ ਡੀਜ਼ਲ ਵਾਹਨਾਂ ‘ਤੇ ਰੋਕ ਲਾਉਣ ਦੀ ਤਿਆਰੀ ਕਰ ਲਈ ਹੈ। ਵਾਹਨ ਨਿਰਮਾਤਾ ਕੰਪਨੀਆਂ ਨੂੰ ਡੈਡਲਾਈਨ ਦੇ ਦਿੱਤੀ ਹੈ ਕਿ ਉਸ ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵਿਕਰੀ ਬੰਦ ਕਰੇ, ਜਿਸ ਨਾਲ ਇਲੈਕਟ੍ਰਾਨਿਕ ਵਾਹਨਾਂ ਦਾ ਵਿਕਾਸ ਹੋ ਸਕੇ।
ਇਸ ਗੱਲ ਦੀ ਜਾਣਕਾਰੀ ਇੰਡਸਟ੍ਰੀ ਐਂਡ ਇੰਫੋਰਮੇਸ਼ਨ ਟੈਕਨਾਲੋਜੀ ਵਾਈਸ ਮਿਨੀਸਟਰ ਸ਼ਿਨ ਗੁਓਬਿਨ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਵਾਹਨਾਂ ਦੇ ਉਤਪਾਦਨ ਤੇ ਵਿਕਰੀ ਨੂੰ ਰੋਕਣ ਲਈ ਇਕ ਟਾਈਮਟੇਬਲ ਬਣਾਉਣ ਨੂੰ ਲੈ ਕੇ ਸਰਕਾਰ ਹੋਰ ਰੈਗੂਲੇਟਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਦੇ ਬਾਅਦ ਸ਼ਿਨ ਨੇ ਕਿਹਾ ਕਿ ਇਸ ਕਦਮ ਨਾਲ ਚੀਨ ਦੇ ਵਾਤਾਵਰਣ ‘ਤੇ ਬਹੁਤ ਵੱਡਾ ਅਸਰ ਪਵੇਗਾ।
ਦੱਸਣਯੋਗ ਹੈ ਕਿ ਚੀਨ 2030 ਤੱਕ ਆਪਣੇ ਦੇਸ਼ ‘ਚ ਕਾਰਬਨ ਨਿਕਾਸੀ ‘ਤੇ ਲਗਾਮ ਲਗਾਉਣ ਦੀਆਂ ਕੋਸ਼ਿਸ਼ਾਂ ‘ਚ ਲੱਗਿਆ ਹੋਇਆ ਹੈ, ਪਲਾਨ ਦੇ ਮੱਦੇਨਜ਼ਰ ਚੀਨ ਹੁਣ ਇੰਧਨ ‘ਤੇ ਚੱਲਣ ਵਾਲੇ ਵਾਹਨਾਂ ‘ਤੇ ਰੋਕ ਲਾਉਣ ਦੀ ਤਿਆਰੀ ਕਰ ਚੁੱਕਾ ਹੈ।