ਚੀਨੇ ਵੀਜ਼ੇ ਲਈ ਚੀਨ ਦੀ ਵੈਕਸੀਨ ਲਗਾਉਣਾ ਜ਼ਰੂਰੀ

0
530

ਬੀਜਿੰਗ (ਏਜੰਸੀਆਂ)-ਜੇਕਰ ਤੁਸੀਂ ਚੀਨ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਥੋੜਾ ਰੁਕਣਾ ਪਵੇਗਾ ਕਿਉਂਕਿ ਚੀਨ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਹੀ ਵੀਜ਼ਾ ਦੇਣਗੇ ਜਿਨ੍ਹਾਂ ਨੇ ਚੀਨ ਦੀ ਕੋਰੋਨਾ ਵੈਕਸੀਨ ਲਗਵਾਈ ਹੋਵੇ | 15 ਮਾਰਚ ਤੋਂ ਚੀਨ ਦੀ ਇਹ ਨਵੀਂ ਵੀਜ਼ਾ ਪਾਲਿਸੀ ਲਾਗੂ ਹੋ ਗਈ ਹੈ | ਚੀਨ ਦੀ ਇਸ ਪਾਲਿਸੀ ਦੇ ਬਾਰੇ ‘ਚ ਤੁਹਾਨੂੰ ਪੂਰੀ ਜਾਣਕਾਰੀ ਚੀਨ ਦੀ ਅੰਬੈਸੀ ਦੀ ਵੈਬਸਾਈਟ ‘ਤੇ ਜਾਰੀ ਕੀਤੇ ਗਏ ਨੋਟਿਸ ‘ਚ ਮਿਲ ਜਾਵੇਗੀ | ਚੀਨ ਦਾ ਵੀਜ਼ਾ ਅਪਲਾਈ ਕਰਦੇ ਸਮੇਂ ਤੁਹਾਨੂੰ ਚੀਨ ‘ਚ ਬਣੇ ਟੀਕੇ ਦੀ ਟੀਕਾਕਰਨ ਦਾ ਸਰਟੀਫਿਕੇਟ ਵੀ ਦਿਖਾਉਣਾ ਹੋਵੇਗਾ |