ਹਾਂਗਕਾਂਗ ਦੇ 30 ਸਾਲ ਤੋਂ ਵੱਧ ਦੀ ਉਮਰ ਦੇ ਵਾਸੀਆਂ ਨੂੰ ਵੈਕਸੀਨ ਲਾਗਵਾਉਣ ਦਾ ਸੱਦਾ

0
1049

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਸਰਕਾਰ ਨੇ ਅੱਜ ਅਚਾਨਕ ਐਲਾਨ ਕਰ ਦਿਤਾ ਕਿ 30 ਸਾਲ ਤੋਂ ਉਪਰ ਦਾ ਕੋਈ ਵੀ ਹਾਂਗਕਾਂਗ ਵਾਸੀ ਹੁਣ ਕਰੋਨਾ ਵੈਕਸੀਨ ਲਗਵਾ ਸਕਦਾ ਹੈ। ਇਸ ਲਈ ਬੁਕਿੰਗ ਕੱਲ ਸਵੇਰੇ 9 ਵਜੇ ਸੁਰੂ ਹੋਵੇਗੀ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਚੀਨ ਦੀ ਬਣੀ ਵੈਕਸੀਨ Sinovac 8 ਸੈਟਰਾਂ ਤੇ ਅਤੇ ਜਰਮਨੀ ਦੀ ਬਣੀ ਵੈਕਸੀਨ BioNTech 19 ਸੈਟਰਾਂ ਤੇ ਲੱਗਾਈ ਜਾਵੇਗੀ। ਇਹ ਵੀ ਐਲਾਨ ਕੀਤਾ ਗਿਆ ਕਿ ਡਮੈਸਟਿਕ ਹੈਲਪਰ ਅਤੇ 16 ਸਾਲ ਤੋਂ ਉਪਰ ਦੇ ਵਿਦਿਆਰਥੀ ਵੀ ਵੈਕਸੀਨ ਲਗਾ ਸਕਦੇ ਹਨ ਪਰ ਸ਼ਰਤ ਹੈ ਕਿ ਉਹ ਵਿਦਿਆਰਥੀ ਹਾਂਗਕਾਂਗ ਤੋ ਬਾਹਰ ਪੜ੍ਹਦੇ ਹੋਣ।ਸਰਕਾਰੀ ਅੰਕੜੇ ਦਸਦੇ ਹਨ ਕਿ ਰੋਜਾਨਾ 23000 ਲੋਕਾਂ ਦੇ ਟੀਕੇ ਲਗਾਉਣ ਦਾ ਪ੍ਰਬੰਧ ਸਰਕਾਰ ਨੇ ਕੀਤਾ ਹੋਇਆ ਹੈ। ਵੈਕਸੀਨ ਲਈ ਬੁਕਿੰਗ ਇਸ ਲਿੰਕ ਤੋ ਕੀਤੀ ਜਾ ਸਕਦੀ ਹੈ।
https://www.covidvaccine.gov.hk/en/