ਕਰੋਨਾ ਰੋਕੂ ਪਾਬੰਦੀਆਂ ਵਿਚ ਹੋਰ ਢਿੱਲ

0
754

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਕਰੋਨਾਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਵਿਚ ਹੋਰ ਢਿੱਲ ਦਿੱਤੀ ਜਾ ਰਹੀ ਹੈ। ਇਹ ਐਲਾਨ ਅੱਜ ਬਾਅਦ ਦੁਪਿਹਰ ਹਾਂਗਕਾਂਗ ਦੀ ਸਿਹਤ ਸਕੱਤਰ ਡਾ. ਸੋਫੀਆ ਚੈਨ ਨੇ ਕੀਤਾ । ਇਸ ਐਨਾਲ ਅਨੁਸਾਰ ਹੁਣ ਰੈਸਟੋਰੈਟ ਵਿਚ ਇਕੋ ਮੇਜ ਤੇ 4 ਵਿਅਕਤੀ ਇਕੱਠੇ ਬੈਠ ਕੇ ਖਾਣਾ ਖਾ ਸਕਣਗੇ ਅਤੇ ਬਾਹਰ 4 ਲੋਕਾਂ ਤੇ ਇਕੱਠੇ ਹੋਣ ਦੀ ਖੁੱਲ ਹੋਵੇਗੀ ਜੋ ਕਿ ਪਹਿਲਾ 2 ਦੀ ਸੀ। ਇਸ ਤੋਂ ਇਲਾਵਾ ਸਪੋਰਟ ਸੈਟਰ, ਗੇਮ ਸੈਟਰ, ਮਾਂਯੋਨਗ ਪਾਰਲਰ ਅਤੇ ਹੋਰ ਸਪੋਰਟ ਗਰਾਉਡਾਂ ਨੂੰ ਵੀ ਖੋਲਣ ਦਾ ਐਲਾਨ ਕੀਤਾ ਗਿਆ ਹੈ। ਸਵਿੰਮਿੰਗ ਪੂਲ ਸਮੇਤ ਪਾਟਰੀ ਰੂਮ, ਕਾਰੋਕੇ ਅਤੇ ਬਾਰ ਖੋਲਣ ਦੀ ਅਜੇ ਆਗਿਆ ਨਹੀਂ ਹੋਵੇਗੀ। ਇਹ ਕਾਨੂੰਨ ਇਸੇ ਸੁੱਕਰਵਾਰ 11 ਸਤੰਬਰ ਤੋਂ ਇੱਕ ਹਫਤੇ ਲਈ ਲਾਗੂ ਹੋਵੇਗਾ।
ਇਸੇ ਦੌਰਾਨ ਕਮਿਊਨਟੀ ਕੋਵਿੰਡ ਟੈਸਟ ਲਈ 12 ਲੱਖ ਲੋਕਾਂ ਨੇ ਆਪਣੇ ਨਾਲ ਦਰਜ ਕਰਵਾਏ ਹਨ। ਇਨਾਂ ਵਿਚੋਂ 856,000 ਦੇ ਟੈਸਟ ਕੀਤੇ ਜਾ ਚੁਕੇ ਹਨ। ਇਨਾਂ ਵਿਚੋ ਕੁਲ 16 ਕਰੋਨਾ ਕੇਸ ਮਿਲੇ ਹਨ।