ਚੀਨੀ ਕੰਪਨੀਆਂ ਚਾਹੁੰਦੀਆਂ ਹਨ ਗੁਜਰਾਤ ਚੋਣਾਂ ”ਚ ”ਮੋਦੀ” ਦੀ ਜਿੱਤ

0
528

ਨਵੀਂ ਦਿੱਲੀ – ਗੁਜਰਾਤ ਚੋਣ ਨੂੰ ਲੈ ਕੇ ਆਏ ਸਾਰੇ ਐਗਜ਼ਿਟ ਪੋਲ ਨਤੀਜੇ ਭਾਰਤੀ ਜਨਤਾ ਪਾਰਟੀ ਦੀ ਸੱਤਾ ਨੂੰ ਇੱਕ ਵਾਰ ਫਿਰ ਵਾਪਸ ਲਿਆ ਸਕਦੇ ਹਨ। ਸਿਰਫ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ 18 ਦਸੰਬਰ ਨੂੰ ਆਉਣ ਵਾਲੇ ਗੁਜਰਾਤ ਦੇ ਨਤੀਜਿਆਂ ਦਾ ਇੰਤਜ਼ਾਰ ਹੋ ਰਿਹਾ ਹੈ। ਗੁਆਂਢੀ ਚੀਨ ਵੀ ਗੁਜਰਾਤ ਦੇ ਚੋਣਵੇਂ ਨਤੀਜਿਆਂ ‘ਤੇ ਆਪਣੀਆਂ ਨਜਰਾਂ ਰੱਖ ਕੇ ਬੈਠਾ ਹੈ। ਚੀਨੀ ਕੰਪਨੀਆਂ ਚਾਹੁੰਦੀਆਂ ਹਨ ਕਿ ਗੁਜਰਾਤ ‘ਚ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਜਿੱਤ ਹੋਵੇ।
ਜਿਸ ਦਾ ਕਾਰਨ ਹੈ ਕਿ ਜੇਕਰ ਭਾਰਤੀ ਜਨਤਾ ਪਾਰਟੀ ਜਿੱਤ ਜਾਂਦੀ ਹੈ ਤਾਂ ਮੋਦੀ ਦੀ ਰਿਫਾਰਮ ਦੀ ਪ੍ਰਕਿਰਿਆ ਜਾਰੀ ਰਹੇਗੀ। ਗੁਜਰਾਤ ਚੋਣਾਂ ਬਰਾਂਡ ਮੋਦੀ ਲਈ ਇੱਕ ਲਿਟਮੇਸ ਟੈਸਟ ਦੀ ਤਰ੍ਹਾਂ ਹੈ। ਜਿਸ ਤੋਂ ਇਹ ਤੈਅ ਹੋਵੇਗਾ ਕਿ ਆਉਣ ਵਾਲੇ 2 ਸਾਲ ਸਰਕਾਰ ਦਾ ਏਜੰਡਾ ਕੀ ਰਹੇਗਾ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵੀ ਹਨ ਕੀ ਉਦੋਂ ਤੱਕ ਮੋਦੀ ਲਹਿਰ ਰਹਿ ਸਕੇਗੀ ।
ਇੱਕ ਚੀਨੀ ਅਖਬਾਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਜੇਕਰ ਗੁਜਰਾਤ ‘ਚ ਮੋਦੀ ਨੂੰ ਵੱਡੀ ਜਿੱਤ ਹੁੰਦੀ ਹੈ ਤਾਂ ਉਨ੍ਹਾਂ ਦਾ ਆਰਥਿਕ ਰਿਫਾਰਮ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ, ਜਿਸ ਦਾ ਇੰਤਜ਼ਾਰ ਹੀ ਚੀਨੀ ਕੰਪਨੀਆਂ ਕਰ ਰਹੀਆਂ ਹਨ। ਚੀਨ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ‘ਚ ਨਿਵੇਸ਼ ਦੀ ਮਾਤਰਾ ਵਧੀ ਹੈ। ਕਈ ਚੀਨੀ ਕੰਪਨੀਆਂ ਨੂੰ ਇਹ ਵਿਸ਼ਵਾਸ ਹੈ ਕਿ ਭਾਰਤ ਨਵੇਂ ਅਤੇ ਵੱਡੇ ਬਾਜ਼ਾਰ ਦੇ ਰੂਪ ‘ਚ ਤਿਆਰ ਹੋ ਰਿਹਾ ਹੈ। ਇਸ ਦੇ ਲਈ ਮੋਦੀ ਸਰਕਾਰ ਆਰਥਿਕ ਫੈਸਲੇ ਲੈ ਰਹੀ ਹੈ, ਉਹ ਚੀਨੀ ਕੰਪਨੀਆਂ ਲਈ ਫਾਇਦੇਮੰਦ ਹੋ ਸਕਦੇ ਹਨ ।
ਚੀਨ ਦੀ ਕੁੱਝ ਕੰਪਨੀਆਂ ਨੂੰ ਡਰ ਹੈ ਕਿ ਜੇਕਰ ਗੁਜਰਾਤ ‘ਚ ਮੋਦੀ ਦੀ ਹਾਰ ਹੁੰਦੀ ਹੈ ਤਾਂ ਕੇਂਦਰ ‘ਚ ਜੋ ਉਨ੍ਹਾਂ ਵੱਲੋਂ ਮੁਸ਼ਕਲ ਆਰਥਿਕ ਫੈਸਲੇ ਲਏ ਜਾ ਰਹੇ ਹਨ ਉਨ੍ਹਾਂ ‘ਤੇ ਰੋਕ ਲੱਗ ਜਾਵੇਗੀ। ਹਾਲਾਂਕਿ, ਗੁਜਰਾਤ ਤੋਂ ਬਾਅਦ ਕਈ ਹੋਰ ਰਾਜਾਂ ‘ਚ ਚੋਣਾਂ ਹੋਣੀਆਂ ਹਨ। ਚੋਣ ਨਤੀਜਿਆਂ ਤੋਂ ਬਾਅਦ ਹੋਰ ਰਾਜਾਂ ‘ਚ ਵੀ ਬੀ. ਜੇ. ਪੀ. ਨੂੰ ਝੱਟਕਾ ਲਗ ਸਕਦਾ ਹੈ ਜੋ ਭਾਰੀ ਪੈ ਸਕਦਾ ਹੈ ।ਅਖਬਾਰ ‘ਚ ਲਿਖਿਆ ਗਿਆ ਹੈ ਕਿ ਭਾਰਤ ‘ਚ ਚੀਨੀ ਕੰਪਨੀਆਂ ਨੂੰ ਗੁਜਰਾਤ ਦੇ ਨਤੀਜੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਲਾਂਕਿ ਨਤੀਜੇ ਹੀ ਆਉਣ ਵਾਲੇ ਸਮੇਂ ਦਾ ਰਸਤਾ ਤੈਅ ਕਰਨਗੇ।