ਚਿੱਟੇ ਦਿਨ 24 ਮਿਲੀਅਨ ਦੀ ਲੁੱਟ

0
551

ਹਾਂਗਕਾਂਗ 19 ਸਤੰਬਰ 2017(ਗਰੇਵਾਲ): ਹਾਂਗਕਾਂਗ ਦੇ ਭੀੜ ਭੜੱਕੇ ਵਾਲੀ ਥਾਂ ਚਿਮ ਸਾ ਸੂਈ ਵਿਖੇ ਅੱਜ ਸਵੇਰੇ 10 ਵਜੇ ਇੱਕ ਦੁਕਾਨ ਦਾ ਸੀਸ਼ਾ ਤੋੜ ਕੇ ਉਸ ਵਿਚੋ 24 ਮਿਲੀਅਨ ਮੁੱਲ ਦੀ ਜਿਉਲਰੀ ਲੁੱਟ ਲਈ ਗਈ। ਲੁਟੇਰੇ ਮੋਟਰਸਾਈਕਲ ਤੇ ਆਏ ਜੋ ਕਿ ਬਿਨਾਂ ਨੰਬਰ ਦੇ ਸੀ। ਸਿਲਵਰ ਕੋਰਡ ਸਾਪਿੰਗ ਮਾਲ ਵਿਚ ਸਥਿਤ ਚਾਓ ਸਿੰਗ ਸਿੰਗ ਜਿਉਲਰੀ ਕੰਪਨੀ ਦੀ ਦੁਕਾਨ ਵਿਚ ਹੋਈ ਇਸ ਲੁਟ ਨੂੰ ਸਿਰਫ 10 ਸੈਕਿੰਡ ਦਾ ਸਮਾ ਲੱਗਾ। ਚਿਮ ਸਾ ਸੂਈ ਪੁਲੀਸ ਇਸ ਕੇਸ ਦੀ ਜਾਚ ਵਿਚ ਲੱਗ ਗਈ ਹੈ। ਦੁਕਾਨ ਦੀ ਮਨੇਜਰ ਅਨੁਸਾਰ ਕੁਲ਼ 9 ਆਇਟਮਜ ਦੀ ਚੋਰੀ ਹੋਈ ਹੈ ਜਿਨਾਂ ਵਿਚੋ ਇੱਕ ਇਕੱਲੀ ਆਈਟਮ ਦਾ ਹੀ ਮੁੱਲ 10 ਮਿਲੀਅਨ ਡਾਲਰ ਸੀ।ਯਾਦ ਰਹੇ ਕਈ 6 ਮਹੀਨੇ ਪਹਿਲਾ ਵੀ ਇਸ ਏਰੀਏ ਵਿਚ ਦਿਨ ਦਿਹਾੜੇ 5 ਮਿਲੀਅਨ ਡਾਲਰ ਦੀ ਲੁੱਟ ਇਸੇ ਤਰਾ ਹੋਈ ਸੀ।