ਕੱਲ ਹੋ ਸਕਦਾ ਤੂਫਾਨ ਚੇਤਾਵਨੀ ਨੰਬਰ 10

0
1531

ਹਾਂਗਕਾਂਗ(ਪੰਜਾਬੀ ਚੇਤਨਾ ਬਿਓਰੋ): ਇਕ ਬਹੁਤ ਹੀ ਤਾਕਤਵਰ ਸਮੰਦਰੀ ਤੁਫਾਨ ਫਿਲਪੀਨ ਵਿਚ ਤਬਾਹੀ ਤੋਂ ਬਾਅਦ ਹਾਂਗਕਾਂਗ ਸਿੱਧਾ ਆ ਰਿਹਾ ਹੈ ਜੋ ਸਨਿਚਾਰਵਾਰ ਦੁਪਿਹਰ ਇਹ ਕੋਈ 700 ਕਿਲੋਮੀਟਰ ਦੂਰ ਸੀ ਜਿਸ ਕਾਰਨ ਮੋਸਮ ਵਿਭਾਗ ਨੇ ਚੇਤਾਵਨੀ ਅੰਕ 1 ਜਾਰੀ ਕਰ ਦਿਤਾ। ਇਹ ਵੀ ਸੂਚਨਾ ਦਿਤੀ ਕਿ ਅੱਜ ਸ਼ਾਮ ਤੱਕ ਹਵਾਵਾਂ ਦੀ ਤੇਜੀ ਨਾਲ ਹੀ ਨੰਬਰ 3 ਜਾਰੀ ਕਰ ਦਿਤਾ ਜਾਵੇਗਾ। ਤੁਫਾਨ ਦੇ ਕਾਰਨ ਸਰਕਾਰ ਵੱਲੋ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀ ਹਨ ਤੇ ਕੁਝ ਨੀਵੇਂ ਇਲਾਕਿਆ ਵਿਚ ਰਹਿਦੇ ਲੋਕਾਂ ਨੂੰ ਸੁੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ। ਇਸ ਤੋ ਇਲਾਵਾ 3 ਨੰਬਰ ਜਾਰੀ ਹੋਣ ਤੋਂ ਬਾਅਦ ਹੀ ਬਹੁਤ ਸਾਰੇ ਸੈਲਟਰ ਜਰੂਰਤਮੰਦਾ ਲਈ ਖੋਲ ਦਿਤੇ ਜਾਣਗੇ। ਤੁਫਾਨ ਦੀ ਤਾਕਤ ਦਾ ਪਤਾ ਇਸ ਗੱਲ ਤੋਂ ਲਾਇਆ ਜਾ ਰਿਹਾ ਹੈ ਕਿ ਇਸ ਸਬੰਧੀ ਹੋਣ ਵਾਲੇ ਕੰਮਾਂ ਦਾ ਜਾਇਜਾ ਲੈਣ ਲਈ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਖੁਦ ਵੱਖ-2 ਵਿਭਾਗਾਂ ਨਾਲ ਮੀਟਿੰਗ ਕੀਤੀ ਤੇ ਮੀਡੀਆ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਤੋ ਇਲਾਵਾ ਇਹ ਵੀ ਸ਼ਇਦ ਪਹਿਲੀ ਵਾਰ ਹੈ ਕਿ ਘੱਟ ਗਿਣਤੀ ਲੋਕਾਂ ਨੂੰ ਇਸ ਤੁਫਾਨ ਤੋ ਬਚਣ ਲਈ ਉਨਾਂ ਦੀਆਂ ਭਾਸ਼ਾਵਾਂ ਵਿਚ ਨੋਟਿਸ ਸਰਕਾਰ ਵੱਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਇਕ ਨੋਟ ਪੰਜਾਬੀ ਚੇਤਨਾ ਨੂੰ ਮਿਲਿਆ ਜੋ ਇਸ ਦੇ ਫੇਸਬੁਕ ਪੇਸ ਉਪਰ ਅਲਪੋਡ ਕਰ ਦਿਤਾ ਗਿਆ ਹੈ।
ਤੁਫਾਨ ਦੇ ਐਤਵਾਰ ਸਵੇਰ ਨੂੰ ਹਾਂਗਕਾਂਗ ਦੇ ਨੇੜੈ ਹੋਣ ਦੀ ਸਭਾਵਨਾ ਹੈ। ਇਸ ਦੇ ਕਾਰਨ ਲੋਕੀ ਖਾਣ ਪੀਣ ਦਾ ਸਮਾਨ ਕੱਲ ਤੋਂ ਜੀ ਜਮਾ ਕਰ ਰਹੇ ਹਨ ਇਸ ਲਈ ਕੁਝ ਇਕ ਚੀਜ਼ਾ ਦੇ ਭਾਅ ਵੀ ਵੱਧ ਗਏ ਹਨ ਤੇ ਕੁਝ ਚੀਜ਼ਾਂ ਸਟੋਰਾਂ ਵਿਚੋ ਗਾਇਬ ਵੀ ਹੋ ਗਈਆਂ ਹਨ। ਇਸ ਤੁਫਾਨ ਦੇ ਸਬੰਧ ਵਿਚ ਹੀ ਹਾਂਕਗਾਂਗ ਵਿਚ ਸਥਿਤ ਭਾਰਤੀ ਕੋਸਲੇਟ ਨੇ ਭਾਰਤੀਆਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਤੇ ਇਹ ਵੀ ਯਾਦ ਕਾਰਵਿਆ ਹੈ ਕਿ ਤੁਫਾਨ ਕਾਰਨ ਭਾਰਤ ਆਉਣ-ਜਾਣ ਵਾਲੀਆਂ ਉਡਨਾਂ ਤੇ ਅਸਰ ਪਵੇਗਾ ਇਸ ਲਈ ਆਪਣੀ ਹਵਾਈ ਕੰਪਨੀ ਤੋ ਤਾਜ਼ਾ ਜਾਣਕਾਰੀ ਹਾਸਲ ਕੀਤੇ ਬਿਨਾਂ ਏਅਰਪੋਰਟ ਵੱਲ ਨਾ ਜਾਇਆ ਜਾਵੇ। ਆਪ ਜਨਤਾ ਨੂੰ ਬੇਨਤੀ ਹੈ ਕਿ ਜੇ ਅਤਿ ਜਰੂਰੀ ਨਾ ਹੋਵੇ ਤਾ ਘਰਾਂ ਵਿਚ ਹੀ ਰਿਹਾ ਜਾਵੇ ਅਤੇ ਮੀਡਆ ਰਾਹੀ ਤੁਫਾਨ ਸਬੰਧੀ ਤਾਜ਼ਾ ਜਾਣਕਾਰੀ ਲਈ ਜਾਵੇ।