ਖ਼ਾਲਸਾ ਦਿਵਾਨ ਕਿੰਡਰਗਾਰਡਨ ਦੇ ਬੱ ਚਿਆਂ ਨੇ ਮਨਾਇਆ ਮਾਂ ਦਿਵਸ

0
263

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦਿਵਾਨ ਵਲੋਂ ਵਿੰਗ-ਹਿੰਗ ਸਟਰੀਟ ‘ਚ ਚਲਾਏ ਜਾ ਰਹੇ ਕਿੰਡਰਗਾਰਡਨ ‘ਚ ਨੰਨ੍ਹੇ-ਮੁੰਨਿਆਂ ਵਲੋਂ ਮਾਂ ਦਿਵਸ ਮਨਾਇਆ ਗਿਆ | ਪਿੰ੍ਰਸੀਪਲ ਮਿਸ ਲਿਓਾਗ, ਕੋਆਰਡੀਨੇਟਰ ਮਿਸ ਛੁੰਨ, ਚਾਈਨੀਜ਼ ਅਧਿਆਪਕ ਮਿਸ ਲਿਊਾਗ ਅਤੇ ਅੰਗਰੇਜ਼ੀ ਅਧਿਆਪਕ ਮਿਸ ਸੋਫ਼ੀਆ ਦੀ ਦੇਖ-ਰੇਖ ਵਿਚ ਕਰਵਾਏ ਇਸ ਸਮਾਗਮ ‘ਚ ਬੱ ਚਿਆਂ ਨੇਂ ਮਾਂ ਦੀ ਜ਼ਿੰਦਗੀ ‘ਚ ਅਹਿਮੀਅਤ ਦਰਸਾਉਂਦੇ ਚੀਨੀ ਅਤੇ ਅੰਗਰੇਜ਼ੀ ਭਾਸ਼ਾ ਦੇ ਗੀਤਾਂ ‘ਤੇ ਨਾਚ ਪੇਸ਼ ਕੀਤਾ | ਇਸ ਪ੍ਰੋਗਰਾਮ ‘ਚ ਸ਼ਮੂਲੀਅਤ ਕਰਨ ਪਹੁੰਚੀਆਂ ਮਾਵਾਂ ਨੂੰ ਬੱ ਚਿਆਂ ਵਲੋਂ ਫੁੱਲ ਭੇਟ ਕਰਨ ਮੌਕੇ ਮਾਹੌਲ ਬੇਹੱਦ ਭਾਵੁਕ ਹੋ ਗਿਆ | ਸਕੂਲ ਸਟਾਫ਼ ਵਲੋਂ ਇਸ ਮੌਕੇ ਬੱ ਚਿਆਂ ਨੂੰ ਤੋਹਫ਼ੇ ਵੰਡ ਕੇ ਉਨ੍ਹਾਂ ਦੀ ਖੁਸ਼ੀ ਵਿਚ ਵਾਧਾ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਹੋ ਰਹੀ ਇਮਾਰਤ ਉਸਾਰੀ ਕਾਰਨ ਹਾਂਗਕਾਂਗ ਦੇ ਨੰਨ੍ਹੇ-ਮੁੰਨਿਆਂ ਲਈ 1974 ਤੋਂ ਹਾਂਗਕਾਂਗ ਐਜੂਕੇਸ਼ਨ ਬਿਊਰੋ ਅਧੀਨ ਚੱਲ ਰਿਹਾ ਭਾਰਤੀਆਂ ਦਾ ਇਕੋ-ਇਕ ਇਹ ਸਕੂਲ ਕਰੀਬ ਦੋ ਸਾਲਾਂ ਤੋਂ ਵਿੰਗ-ਹਿੰਗ ਸਟਰੀਟ ਵਿਖੇ ਆਰਜ਼ੀ ਤੌਰ ‘ਤੇ ਚਲਾਇਆ ਜਾ ਰਿਹਾ ਹੈ | ਜੋ ਕਿ ਭਾਈਚਾਰੇ ਦੇ ਆਗੂਆਂ ਦੀ ਅਣਦੇਖੀ ਕਾਰਨ ਪ੍ਰਬੰਧਕੀ ਖਾਮੀਆਂ ਦੀ ਮਾਰ ਝੱਲ ਰਿਹਾ ਹੈ |