ਕੋਰੋਨਾ ਨਾਲ ਕੌਮਾਂਤਰੀ ਸੈਰ-ਸਪਾਟਾ 80 ਫ਼ੀਸਦੀ ਘਟਿਆ

0
256

ਸੰਯੁਕਤ ਰਾਸ਼ਟਰ (ਪੀਟੀਆਈ) : ਸੰਯੁਕਤ ਰਾਸ਼ਟਰ ਦੀ ਸੰਸਥਾ ਵਿਸ਼ਵ ਸੈਰ-ਸਪਾਟਾ ਸੰਗਠਨ (ਯੂਐੱਨਡਬਲਯੂਟੀਓ) ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਕਾਰਨ 2020 ‘ਚ ਕੌਮਾਂਤਰੀ ਪੱਧਰ ‘ਤੇ ਸੈਰ-ਸਪਾਟਾ ਦੇ ਸੈਕਟਰ ‘ਚ 80 ਫ਼ੀਸਦੀ ਤਕ ਦੀ ਗਿਰਾਵਟ ਆ ਸਕਦੀ ਹੈ। ਇਸ ਨਾਲ ਇਸ ਖੇਤਰ ‘ਚ ਕੰਮ ਕਰਨ ਵਾਲੇ ਲੱਖਾਂ ਲੋਕਾਂ ਦੇ ਰੁਜ਼ਗਾਰ ‘ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਉਪਰੋਕਤ ਮੁਲਾਂਕਣ ਸਾਂਝਾ ਕਰਦਿਆਂ ਕਿਹਾ ਕਿ ਯੂਐੱਨਡਬਲਯੂਟੀਓ ਦੇ ਜਨਰਲ ਸਕੱਤਰ ਜੁਰਬ ਪੋਲੀਲਿਕਾਸ਼ਵਿਲੀ ਨੇ ਕਿਹਾ ਕਿ ਕੌਮਾਂਤਰੀ ਸੈਰ-ਸਪਾਟਾ ਖੇਤਰ ਲਈ ਹੁਣ ਤਕ ਦਾ ਸਭ ਤੋਂ ਵੱਡਾ ਸੰਕਟ ਹੈ। ਯੂਐੱਨਡਬਲਯੂਟੀਓ ਅਨੁਸਾਰ, ਇਸ ਮਹਾਮਾਰੀ ਕਾਰਨ ਸੈਰ-ਸਪਾਟਾ ਦੇ ਖੇਤਰ ‘ਚ 1.2 ਲੱਖ ਕਰੋੜ ਡਾਲਰ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਕਾਰਨ ਇਸ ਸਾਲ ਸੈਰ-ਸਪਾਟਾ ਉਦਯੋਗ ਦਾ ਉੱਭਰ ਸਕਣਾ ਅਤਿਅੰਤ ਮੁਸ਼ਕਲ ਹੈ। ਯਾਤਰਾ ਪਾਬੰਦੀ ਸਮੇਤ ਲਾਕਡਾਊਨ ‘ਚ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਕਾਰਨ ਲੋਕਾਂ ਦੀ ਆਵਾਜਾਈ ‘ਚ ਭਾਰੀ ਗਿਰਾਵਟ ਦਾ ਦੌਰ ਜਾਰੀ ਹੈ।