ਕੈਪਟਨ ਤੇ ਅਰੂਸਾ ਦਾ ਰਿਸ਼ਤਾ ਨਿਜੀ ਮਸਲਾ : ਬਿੱਟੂ

0
315

ਬਠਿੰਡਾ: ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਭਾਰਤੀ ਦੂਤਾਂ ਅਤੇ ਭਾਰਤ ਸਰਕਾਰ ਦੇ ਪ੍ਰਤੀਨਿਧਾਂ ਦੇ ਦਾਖ਼ਲੇ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਲਾਈ ਗਈ ਪਾਬੰਦੀ ‘ਤੇ ਕਾਂਗਰਸੀ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿੱਟੂ ਨੇ ਚਿੰਤਾ ਜਤਾਈ ਹੈ। ਉਨ੍ਹਾਂ ਜੱਗੀ ਜੌਹਲ ਦੀ ਗ੍ਰਿਫਤਾਰੀ ਨੂੰ ਵੀ ਜਾਇਜ਼ ਠਹਿਰਾਇਆ ਤੇ ਅਰੂਸਾ-ਕੈਪਟਨ ਨੂੰ ਇੱਕ ਨਿਜੀ ਮਸਲਾ ਦੱਸਿਆ। ਬਿੱਟੂ ਨੇ ਕਿਹਾ ਕਿ ਉਹ ਸੰਸਦ ਵਿੱਚ ਕੇਂਦਰ ਦੀ ਪੱਤਰਕਾਰ ਤੇ ਦਲਿਤਾਂ ਵਿਰੁੱਧ ਗ਼ਲਤ ਨੀਤੀਆਂ ਬਾਰੇ ਆਵਾਜ਼ ਵੀ ਉਠਾਉਣਗੇ।

ਅਰੂਸਾ ਆਲਮ ਦੇ ਮੁੱਖ ਮੰਤਰੀ ਨਿਵਾਸ ‘ਤੇ ਰੁਕਣ ਬਾਰੇ ਪੁੱਛੇ ਗਏ ਸਵਾਲ ਤੇ ਕਾਂਗਰਸੀ ਸਾਂਸਦ ਨੇ ਟਾਲਾ ਵੱਟਦਿਆਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਦੀ ਨਿਜੀ ਜ਼ਿੰਦਗੀ ਚ ਨਹੀਂ ਝਾਕਣਾ ਚਾਹੀਦਾ ਜਿਹੜੇ ਲੋਕ ਅਜਿਹਾ ਕਰ ਰਹੇ ਨੇ ਉਹ ਮੰਦਭਾਗੀ ਤੇ ਬਹੁਤ ਗਿਰਾਵਟ ਵਾਲੀ ਗੱਲ ਕਰ ਰਹੇ ਹਨ।

ਪਿਛਲੇ ਦਿਨੀਂ ਮਹਾਰਾਸ਼ਟਰ ਵਿਖੇ ਦਲਿਤ ਵਰਗ ਉੱਪਰ ਹੋਏ ਹਮਲੇ ਦੇ ਵਿਰੋਧ ਵਿੱਚ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਤੇ ਕਿਹਾ ਕਿ ਇਹ ਦਲਿਤ ਵਰਗ ਖਿਲਾਫ ਬਹੁਤ ਵੱਡਾ ਵਿਉਂਤਬੰਦੀ ਨਾਲ ਕੀਤਾ ਹਮਲਾ ਸੀ। ਉਨ੍ਹਾਂ ਦਲਿਤ ਵਰਗ ਦੇ ਨਾਲ ਵੀ ਡੱਟ ਕੇ ਖੜ੍ਹਨ ਦੀ ਗੱਲ ਵੀ ਕੀਤੀ।