ਕੈਂਸਰ ਰੋਕੂ ਭਾਰਤੀ ਦਵਾਈਆਂ ਤੇ ਚੀਨ ਨੇ ਘਟਾਇਆ ਟੈਕਸ

0
288

ਨਵੀਂ ਦਿੱਲੀ— ਭਾਰਤ ਤੇ ਚੀਨ ਵਿਚਾਲੇ ਇਕ ਸਮਝੌਤਾ ਹੋਇਆ ਹੈ, ਜਿਸ ‘ਚ ਦੋਹਾਂ ਦੇਸ਼ਾਂ ਨੇ ਬਰਾਮਦ ਹੋਣ ਵਾਲੀਆਂ ਦਵਾਈਆਂ ‘ਤੇ ਲੱਗਣ ਵਾਲੇ ਟੈਕਸ ਨੂੰ ਘੱਟ ਕਰ ਦਿੱਤਾ ਹੈ। ਖਾਸਕਰ ਚੀਨ ਨੇ ਭਾਰਤ ਤੋਂ ਬਰਾਮਦ ਹੋਣ ਵਾਲੀਆਂ ਕੈਂਸਰ ਦੀਆਂ ਦਵਾਈਆਂ ‘ਤੇ ਲੱਗਣ ਵਾਲੇ ਟੈਕਸ ਨੂੰ ਘਟਾਉਣ ਦਾ ਫੈਸਲਾ ਲਿਆ ਹੈ। ਹਾਲ ਹੀ ‘ਚ ਚੀਨ ਦੀ ਫਿਲਮ ‘ਚ ਲਿਊਕੀਮੀਆ ਤੋਂ ਜੂਝ ਰਹੇ ਮਰੀਜ ਨੂੰ ਦਿਖਾਇਆ ਗਿਆ ਸੀ ਕਿ ਜੇਕਰ ਭਾਰਤ ਤੋਂ ਕੈਂਸਰ ਦੀਆਂ ਦਵਾਈਆਂ ਨੂੰ ਬਰਾਮਦ ਕੀਤਾ ਜਾਵੇ ਤਾਂ ਇਸ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਭਾਰਤ ਤੋਂ ਕੈਂਸਰ ਦਵਾਈਆਂ ‘ਤੇ ਲੱਗਣ ਵਾਲੇ ਟੈਕਸ ਨੂੰ ਘਟਾਉਣ ਦਾ ਫੈਸਲਾ ਲਿਆ ਹੈ।
ਹਾਲਾਂਕਿ ਚੀਨ ਦੀ ਸਰਕਾਰ ਨੇ ਹਾਲੇ ਤਕ ਆਪਣੇ ਵੱਡੇ ਮਾਰਕੀਟ ‘ਚ ਕੈਂਸਰ ਦੀਆਂ ਦਵਾਈਆਂ ਨੂੰ ਵੇਚਣ ਲਈ ਭਾਰਤੀ ਕੰਪਨੀਆਂ ਨਾਲ ਲਾਇਸੈਂਸ ‘ਤੇ ਸਹਿਮਤੀ ਨਹੀਂ ਜਤਾਈ ਹੈ। ਜੇਕਰ ਚੀਨ ਇਹ ਕਦਮ ਚੁੱਕਦੀ ਹੈ ਤਾਂ ਭਾਰਤੀ ਕੰਪਨੀਆਂ ਲਈ ਬਹੁਤ ਵੱਡਾ ਫਾਇਦਾ ਹੋ ਸਕਦਾ ਹੈ।
ਚੀਨ ਦੀ ਇਕ ਰਿਪੋਰਟ ਮੁਤਾਬਕ ਕਰੀਬ 40 ਲੱਖ 30 ਹਜ਼ਾਰ ਚੀਨੀ ਲੋਕ ਹਰ ਸਾਲ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੁੰਦੇ ਹਨ। ਭਾਰਤੀ ਕੈਂਸਰ ਦਵਾਈਆਂ ਦੀ ਮੰਗ ਚੀਨ ‘ਚ ਲਗਾਤਾਰ ਵੱਧ ਰਹੀ ਹੈ। ਇਸ ਦਾ ਕਾਰਨ ਭਾਰਤੀ ਕੈਂਸਰ ਦੀਆਂ ਦਵਾਈਆਂ ਦੀ ਕੀਮਤ ਪੱਛਮੀ ਦੇਸ਼ਾਂ ਦੇ ਮੁਕਾਬਲੇ ਘੱਟ ਹੋਣਾ ਹੈ।
ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ, ‘ਅਸੀਂ ਚੀਨ ਤੇ ਭਾਰਤ ਦੀਆਂ ਦਵਾਈਆਂ ‘ਤੇ ਟੈਰਿਫ ‘ਚ ਕਮੀ ‘ਤੇ ਸਮਝੌਤੇ ‘ਤੇ ਪਹੁੰਚ ਗਏ ਹਨ। ਅਸੀਂ ਮੰਨਦੇ ਹਾਂ ਕਿ ਬਰਾਮਦ ਦੇ ਵਿਸਥਾਰ ਤੇ ਕੈਂਸਰ ਵਿਰੋਧੀ ਦਵਾਈਆਂ ‘ਤੇ ਟੈਰਿਫ ਦੀ ਕਮੀ ਨਾਲ ਭਾਰਤ ਤੇ ਹੋਰ ਦੇਸ਼ਾਂ ਲਈ ਕਾਫੀ ਚੰਗੇ ਮੌਕੇ ਮਿਲਣਗੇ।’