ਇਹ ਲੋਕ ਨਹੀਂ ਬਣ ਸਕਣਗੇ ਅਮਰੀਕਾ ‘ਚ ਫ਼ੌਜ ਦਾ ਹਿੱਸਾ

0
984

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਮਿਲਿਟਰੀ ਸਰਵਿਸ ਵਿੱਚ ਟ੍ਰਾਂਸਜੈਂਡਰਾਂ ਦੇ ਦਾਖ਼ਲੇ ‘ਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਵਾਦਿਤ ਨੀਤੀ ਦਾ ਹਿੱਸਾ ਰਹੇ ਇਸ ਗੱਲ ‘ਤੇ ਰਾਸ਼ਟਪਤੀ ਦੀ ਮੁਹਰ ਲੱਗ ਗਈ ਹੈ।

ਜਦ ਟਰੰਪ ਨੇ ਟ੍ਰਾਂਸਜੈਂਡਰਾਂ ‘ਤੇ ਬੈਨ ਲਾਉਣ ਦੀ ਗੱਲ ਆਖੀ ਤਾਂ ਅਮਰੀਕਾ ਦੇ ਡਿਫੈਂਸ ਚੀਫ ਅਤੇ ਨਾਗਰਿਕ ਅਧਿਕਾਰ ਗਰੁੱਪ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਪਾਲਿਸੀ ‘ਤੇ ਮੁਹਰ ਲੱਗਣ ‘ਤੇ ਇਹ ਗੱਲ ਸਾਬਿਤ ਹੋ ਗਈ ਹੈ ਕਿ ਟਰੰਪ ‘ਤੇ ਪਾਇਆ ਦਬਾਅ ਕਿਸੇ ਕੰਮ ਨਹੀਂ ਆਇਆ। ਟਰੰਪ ਨੇ ਕਿਹਾ ਕਿ ਜਿਨਾਂ ਟ੍ਰਾਂਸਜੈਂਡਰਾਂ ਦਾ ਡਿਸਫੋਰੀਆ ਦਾ ਇਤਿਹਾਸ ਰਿਹਾ ਹੈ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ।

ਰੱਖਿਆ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਮਿਲਿਟ੍ਰੀ ਸਰਵਿਸ ਵਿੱਚ ਟ੍ਰਾਂਸਜੈਂਡਰਾਂ ਦੀਆਂ ਸੇਵਾਵਾਂ ਨੂੰ ਖ਼ਤਮ ਕੀਤਾ ਜਾਂਦਾ ਹੈ। ਖਾਸ ਹਾਲਾਤਾਂ ਤੋਂ ਇਲਾਵਾ ਇਨ੍ਹਾਂ ਨੂੰ ਕਦੇ ਵੀ ਮਿਲਿਟ੍ਰੀ ਸਰਵਿਸ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਜਾਣਕਾਰੀ ਵਿੱਚ ਇਹ ਨਹੀਂ ਦੱਸਿਆ ਕਿ ਇਹ ਖਾਸ ਹਾਲਾਤ ਕਿਹੜੇ ਹਨ।