ਆ ਹਰਕਤ ਤੁਹਾਨੂੰ ਪੈ ਸਕਦੀ ਹੈ ਚੰਡੀਗੜ੍ਹ ਚ’ਮਹਿੰਗੀ

0
842

ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਅੱਜਕਲ੍ਹ ਕਿੱਕੀ ਡਾਂਸ ਨੇ ਧਮਾਲ ਪਾਈ ਹੋਈ ਹੈ। ਹਰ ਉਮਰ ਦੇ ਲੋਕਾਂ ਵਿੱਚ ਇਸ ਗੀਤ ਨੂੰ ਲੈ ਕੇ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਕਿੱਕੀ ਡਾਂਸ ਚੈਲੰਜ ਟਰੈਂਡਿੰਗ ਚੱਲ ਰਿਹਾ ਹੈ। ਇਸ ਵਿੱਚ ਲੋਕ ਚੱਲਦੀ ਗੱਡੀ ਵਿੱਚੋਂ ਬਾਹਰ ਖਲ੍ਹੋ ਕੇ ਡਾਂਸ ਕਰਦੇ ਹਨ ਪਰ ਇਹ ਕਾਫੀ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਕਿੱਕੀ ਡਾਂਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਚੰਡੀਗੜ੍ਹ ਵਿੱਚ ਇਸ ਗਾਣੇ ’ਤੇ ਗੱਡੀ ਤੋਂ ਬਾਹਰ ਨਿਕਲ ਕੇ ਡਾਂਸ ਕਰਨ ਵਾਲਿਆਂ ਨੂੰ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਜਾਏਗਾ। ਇਸ ਜਾਨ ਲੇਵਾ ਡਾਂਸ ਲਈ ਪੁਲਿਸ ਪਰਚਾ ਵੀ ਦਰਜ ਕਰ ਸਕਦੀ ਹੈ।

ਚੰਡੀਗੜ੍ਹ ਟ੍ਰੈਫਿਕ ਪੁਲੀਸ ਦੇ ਐਸਐਸਪੀ ਸਸ਼ਾਂਕ ਆਨੰਦ ਨੇ ਦੱਸਿਆ ਫਿਲਹਾਲ ਹੁਣ ਤਕ ਇਸ ਸਬੰਧੀ ਇੱਕ ਵੀ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਵਰਸਟੀਆਂ ਤੇ ਕਾਲਜਾਂ ਨੂੰ ਜਾਣ ਵਾਲੇ ਰਸਤਿਆਂ ’ਤੇ ਉਨ੍ਹਾਂ ਬਾਜ਼ ਦੀ ਨਜ਼ਰ ਟਿਕਾਈ ਹੋਈ ਹੈ।