ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਤੇ ਲੰਬੀ ਰਾਤ

0
259

ਅੱਜ 21 ਦਸੰਬਰ ਸਾਲ ਦਾ ਸਭ ਤੋਂ ਛੋਟਾ ਦਿਨ ਹੈ, ਅੱਜ ਦੀ ਰਾਤ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ। ਗੂਗਲ ਨੇ ਅੱਜ ਦੇ ਦਿਨ ਵਿੰਟਰ ਸੋਲਸਟਿਸ ਦਾ ਡੂਡਲ ਬਣਾਇਆ ਹੈ। ਵਿੰਟਰ ਸੋਲਸਟਿਸ ਇਕ ਖਗੋਲੀ ਵਰਤਾਰਾ ਹੈ, ਜਿਸ ਦਿਨ ਸਭ ਤੋਂ ਛੋਟਾ ਦਿਨ ਹੁੰਦਾ ਹੈ।

ਇਹ ਸਥਿਤੀ ਉਸ ਸਮੇਂ ਹੁੰਦੀ ਹੈ ਜਦੋਂ ਸੂਰਜ ਸਿੱਧਾ ਮਕਰ ਰੇਖਾ ਉਪਰ ਹੁੰਦਾ ਹੈ। ਤਕਨੀਕੀ ਤੌਰ `ਤੇ ਜਾਣ ਨਾਲ ਦੱਖਣੀ ਗੋਲਾ ਅਰਧ `ਚ ਸੂਰਜ ਦਾ ਪ੍ਰਕਾਸ਼ ਜਿ਼ਆਦਾ ਹੁੰਦਾ ਹੈ, ਜਦੋਂਕਿ ਉਤਰੀ ਗੋਲਾ ਅਰਧ `ਚ ਘੱਟ ਅਤੇ ਇਹ ਕਾਰਨ ਹੈ ਕਿ ਇਸ ਦਿਨ ਉਤਰੀ ਗੋਲਾ `ਚ ਦਿਨ ਛੋਟਾ ਹੁੰਦਾ ਹੈ ਅਤੇ ਰਾਤ ਲੰਬੀ।

ਇਸ ਦਿਨ ਦੇ ਬਾਅਦ ਹੀ ਠੰਡ ਵਧ ਜਾਂਦੀ ਹੈ। ਇਸ ਦਿਨ ਸੂਰਜ ਧਰਤੀ `ਤੇ ਘੱਟ ਸਮੇਂ ਦੇ ਲਈ ਹਾਜ਼ਰ ਹੁੰਦਾ ਹੈ ਅਤੇ ਚੰਦਰਮਾ ਆਪਣੀ ਸ਼ੀਤਲ ਕਿਰਨਾਂ ਦਾ ਪ੍ਰਸਾਰ ਧਰਤੀ `ਤੇ ਜਿ਼ਆਦਾ ਦੇਰ ਤੱਕ ਕਰਦਾ ਹੈ।

ਉਥੇ ਵਿੰਟਰ ਸੋਲਸਟਾਈਸ ਦੇ ਠੀਕ ਉਲਟ 20 ਤੋਂ 23 ਜੂਨ ਵਿਚ ਸਮਾਂ ਵਿੰਟਰ ਸੋਲਸਟਿਸ ਵੀ ਮਨਾਇਆ ਜਾਂਦਾ ਹੈ। ਉਸ ਦਿਨ ਸਭ ਤੋਂ ਲੰਬਾ ਅਤੇ ਰਾਤ ਸਭ ਤੋਂ ਛੋਟੀ ਹੁੰਦੀ ਤਾਂ ਉਥੇ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਦਾ ਸਮਾਂ ਬਰਾਬਰ ਹੁੰਦਾ ਹੈ।

ਖਗੋਲ ਸ਼ਾਸਤਰੀਆਂ ਅਨੁਸਾਰ ਧਰਤੀ ਆਪਣੇ ਧੁਰੇ `ਤੇ ਸਾਢੇ ਤੇਈ ਡਿਗਰੀ ਝੁਕੀ ਹੋਈ ਹੈ। ਜਿਸ ਕਾਰਨ ਸੂਰਜ ਦੀ ਦੂਰੀ ਧਰਤੀ ਦੇ ਉਤਰੀ ਗੋਲਾਕਾਰ ਤੋਂ ਜਿ਼ਆਦਾ ਹੁੰਦੀ ਹੈ ਅਤੇ ਧਰਤੀ ਸੂਰਜ ਦੀਆਂ ਕਿਰਨਾਂ ਦਾ ਪ੍ਰਸਾਰ ਧਰਤੀ `ਤੇ ਘੱਟ ਸਮੇਂ ਤੱਕ ਹੁੰਦਾ ਹੈ।