ਅਸਮਾਨੀ ਬਿਜਲੀ ਨੇ ਲਈ ਵਿਦਿਆਰਥੀ ਦੀ ਜਾਨ

0
464

ਹਾਂਗਕਾਂਗ(ਪੰਜਾਬੀ ਚੇਤਨਾ ਬਿਉਰੋ): ਬੀਤੇ ਕੱਲ ਸੋਮਵਾਰ ਨੂੰ ਅਸਮਾਨੀ ਬਿਜਲੀ ਨੇ ਇਕ ਵਿਅਕਤੀ ਦੀ ਜਾਨ ਲੈ ਲਈ ।ਮਰਨ ਵਾਲੇ ਦੀ ਪਹਿਚਾਣ ਇਕ 18 ਸਾਲਾ ਦੇ ਵਿਦਿਆਰਥੀ ਵਜੋ ਹੋਈ ਹੈ ਜੋ ਕਿ ਪਹਾੜਾਂ ਤੇ ਚੜਨ ਲਈ ਆਪਣੇ ਸਾਥੀਆਂ ਨਾਲ ਗਿਆ ਸੀ।ਮਾ ਓ ਸ਼ਾਨ ਪਹਾੜੀ ਵਿਖੇ ਇਹ ਘਟਨਾ ਬਾਅਦ ਦੁਪਿਹਰ ਕਰੀਬ 12 ਵਜੇ ਵਾਪਰੀ। ਉਸੇ ਸਵੇਰ 10.48 ਵਜੇ ਮੋਸਮ ਵਿਭਾਗ ਨੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਸੀ ਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਸੀ।ਮਰਨ ਵਾਲਾ ਹਾਂਗਕਾਂਗ ਬੇਸਵਾਲ ਟੀਮ ਦਾ ਖਿਡਾਰੀ ਸੀ ਤੇ ਉਸ ਨੇ ਅੰਤਰਰਾਸਟਰੀ ਟੂਰਨਾਮੈਨਟਾਂ ਵਿਚ ਹਾਂਗਕਾਂਗ ਦੀ ਟੀਮ ਵਿਚ ਹਿਸਾ ਲਿਆ।