‘ਅਣਪੜ੍ਹ ਹੁਸ਼ਿਆਰ ਸਿਆਸਤਦਾਨ ਤੇ ਪੜ੍ਹੇ-ਲਿਖੇ ਮੂਰਖ ਸਿਆਸਤਦਾਨ’:ਕ੍ਰਿਸ਼ਨਾਮੂਰਤੀ

0
212

ਹੈਦਰਾਬਾਦ, 17 ਦਸੰਬਰ : ਸਾਬਕਾ ਮੁੱਖ ਚੋਣ ਕਮਿਸ਼ਨਰ ਟੀ.ਐੇੱਸ. ਕ੍ਰਿਸ਼ਨਾਮੂਰਤੀ ਨੇ ਅੱਜ ਕਿਹਾ ਕਿ ਮੰਤਰੀ ਬਣਨ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਤੇ ਉਮਰ ਹੱਦ ਜ਼ਰੂਰ ਹੋਣੀ ਚਾਹੀਦੀ ਹੈ।
ਸ੍ਰੀ ਕ੍ਰਿਸ਼ਨਮੂਰਤੀ ਨੇ ਕਿਹਾ ਕਿ ਮੰਤਰੀ ਬਣਨ ਲਈ ਘੱਟੋ ਘੱਟ ਉਮਰ ਹੱਦ (ਕੇਂਦਰ ਤੇ ਸੂਬਿਆਂ ਦੋਵਾਂ ’ਚ) ਮੌਜੂਦਾ 25 ਸਾਲ ਦੀ ਥਾਂ 35 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਜਦੋਂ ਵਿਧਾਇਕ ਬਣਨ ਲਈ ਵਿੱਦਿਅਕ ਯੋਗਤਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰੇ ‘ਅਣਪੜ੍ਹ ਹੁਸ਼ਿਆਰ ਸਿਆਸਤਦਾਨ ਤੇ ਪੜ੍ਹੇ-ਲਿਖੇ ਮੂਰਖ ਸਿਆਸਤਦਾਨ’ ਹਨ।
ਉਨ੍ਹਾਂ ਕਿਹਾ ਕਿ ਸਿਰਫ਼ ਪੜ੍ਹਾਈ ਕਿਸੇ ਵਿਅਕਤੀ ਨੂੰ ਕਾਬਲ ਨਹੀਂ ਬਣਾਉਂਦੀ, ਪਰ ਮੰਤਰੀ ਬਣਨ ਲਈ ਘੱਟੋ ਘੱਟ ਬੁਨਿਆਦੀ ਸਿੱਖਿਆ ਹੋਣੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਹ ਫਾਈਲਾਂ ਦੀ ਨਜ਼ਰਸਾਨੀ ਖੁਦ ਕਰ ਸਕਦੇ ਹਨ ਤੇ ਫ਼ੈਸਲੇ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ’ਚੋਂ ਨਹੀਂ ਹਨ ਜੋ ਇਹ ਮੰਨਦੇ ਹੋਣ ਕਿ ਵਿਧਾਇਕ ਬਣਨ ਲਈ ਵਿੱਦਿਅਕ ਯੋਗਤਾ ਹੋਣੀ ਲਾਜ਼ਮੀ ਹੈ। ਉਨ੍ਹਾਂ ਮੰਤਰੀ ਬਣਨ ਲਈ ਉਮਰ ਹੱਦ ਵੀ ਵਧਾ ਕੇ ਘੱਟੋ-ਘੱਟ 35 ਸਾਲ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਕੋਈ ਵਿਅਕਤੀ ਵਧੇਰੇ ਪ੍ਰਪੱਕ ਹੋ ਜਾਂਦਾ ਹੈ।
-ਪੀਟੀਆਈ