3 ਮਹੀਨੇ ਦੇ ਹਿੰਸਕ ਮਹੌਲ ਤੋਂ ਬਾਅਦ ਹਵਾਲਗੀ ਬਿੱਲ ਵਾਪਸ

0
1172

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਪਿਛਲੇ 3 ਮਹੀਨੇ ਤੋਂ ਚੱਲ ਰਹੇ ਹਵਾਲਗੀ ਬਿੱਲ ਵਿਰੋਧੀ ਅਦੋਲਨ ਨੂੰ ਹੱਲ ਕਰਨ ਲਈ ਹਾਂਗਕਾਂਗ ਮੁੱਖੀ ਕੈਰੀ ਲੈਮ ਨੇ ਅੱਜ ਇਸ ਬਿਲ ਨੂੰ ਵਾਸਪ ਲੈਣ ਦਾ ਐਨਾਲ ਕਰ ਦਿਤਾ। ਹਵਾਲਗੀ ਬਿੱਲ ਨੂੰ ਰੱਦ ਕਰਨ ਤੋਂ ਇਲਾਵਾ ਉਨ੍ਹਾਂ 3 ਹੋਰ ਐਲਨ ਵੀ ਕੀਤੇ ਜਿਨ੍ਹਾਂ ਵਿੱਚ ਪੁਲੀਸ ਵਿਰੁੱਧ ਸ਼ਕਾਇਤਾਂ ਸੁਣਨ ਵਾਲੇ ਕਮਿਸ਼ਨ ਚ 2 ਹੋਰ ਮੈਂਬਰ ਲਾਉਣੇ, ਸਰਕਾਰੀ ਅਧਿਕਾਰੀਆਂ ਦਾ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣਨਾ ਤੇ ਹੱਲ ਕਰਨਾ ਅਤੇ ਹਰ ਵਰਗ ਦੇ ਨੁਮਾਇੰਦੇ ਸਰਕਰ ਕੋਲ ਆ ਕੇ ਆਪਣੀ ਰਾਏ ਦੇਣ ਤਾਂ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਖ਼ਾਸ ਕਰਕੇ ਨੌਜਵਾਨਾਂ ਨਾਲ ਸਬੰਧਿਤ। 3 ਮਹੀਨਿਆ ਦੌਰਾਨ ਹਾਂਗਕਾਂਗ ਨੂੰ ਵੱਡੇ ਆਰਥਕ ਘਾਟੇ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਅਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਥੇ ਆਉਣਾ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ 80% ਤੋ ਵੀ ਵੱਧ ਦੀ ਕਮੀ ਆਈ ਹੈ। ਇਸ ਅਦੋਲਨ ਦੌਰਾਨ ਪੁਲੀਸ ਅਤੇ ਵਿਖਾਵਾ ਕਾਰੀਆਂ ਦੌਰਨਾ ਹੋਈਆਂ ਝੜਪਾਂ ਦੌਰਨਾ ਸੈਕੜੈ ਲੋਕੀ ਜਖਮੀ ਹੋਏ ਤੇ ਪੁਲੀਸ਼ ਅਨੁਸਾਰ 1100 ਤੋ ਵੱਧ ਨੂੰ ਹਿਰਾਸਤ ਵਿਚ ਲਿਆ ਗਿਆ। ਇਸ ਦੌਰਾਨ ਫੈਲੀ ਹਿੰਸਾ ਕਾਰਨ ਮੈਟਰੋ ਦੇ 44 ਸਟੇਸ਼ਨਾਂ ਨੂੰ ਨੁਕਸਾਨ ਪੁੱਜਾ ਜਿਸ ਕਾਰਨ ਮੈਟਰੋਂ ਨੂੰ 50 ਮਿਲੀਅਨ ਦਾ ਨੁਕਸਾਨ ਹੋਣ ਦਾ ਅੰਦਾਜਾ ਲਾਇਆ ਜਾ ਰਿਹਾ ਹੈ। ਇਸ ਤੋ ਇਲਾਵਾ 3 ਦਿਨ ਹਵਾਈ ਅਵਾਜਾਈ ਵੀ ਪ੍ਰਭਾਵਤ ਹੋਈ ਤੇ 1000 ਤੋ ਵੱਧ ਉਡਾਨਾਂ ਨੂੰ ਰੱਦ ਕਰਨਾ ਪਿਆ।ਇਹ ਵੀ ਹਾਂਗਕਾਂਗ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਇੱਕ ਦਿਨ 20 ਲੱਖ ਲੋਕੀ ਇਸ ਬਿੱਲ ਦਾ ਵਿਰੋਧ ਕਰਨ ਲਈ ਸੜਕਾਂ ਤੇ ਉਤਰੇ।ਇਸ ਦੌਰਾਨ ਪਹਿਲੀ ਜੁਲਾਈ ਨੂੰ ਉਹ ਵੇਲਾ ਵੀ ਆਇਆ ਬਿੱਲ ਵਿਰੋਧੀ ਹਾਂਗਕਾਂਗ ਦੀ ਲੈਜੀਕੋ ਦੇ ਦਰਵਾਜੇ ਤੋੜ ਕੇ ਅੰਦਰ ਚਲੇ ਗਏ ਤੇ ਭੰਨ ਤੋੜ ਕੀਤੀ । ਲੋਕਾਂ ਦੇ ਇਸ ਗੁੱਸੇ ਨੂੰ ਦੇਖਦੇ ਹੋਏ ਹਾਂਗਕਾਂਗ ਮੁੱਖੀ ਨੇ ਇਸ ਬਿੱਲ ਨੂੰ ਮੁਆਤਲ ਕਰਨ ਦਾ ਐਲਾਨ ਕੀਤਾ ਤੇ ਫਿਰ ਕਿਹਾ ਕਿ ਇਸ ਬਿੱਲ ਦੀ ਮੌਤ ਹੋ ਚੁੱਕੀ ਹੈ ਪਰ ਬਿਲ ਵਿਰੋਧੀ ਇਸ ਨੂੰ ਵਾਪਸ ਲੈਣ ਦੀ ਮੰਗ ਤੇ ਅੜੇ ਹੋਏ ਸਨ। ਇਸੇ ਦੌਰਨਾ ਇਹ ਵੀ ਖਬਰਾਂ ਆ ਰਹੀਆਂ ਹਨ ਨੇ ਬਿੱਲ ਵਿਰੋਧੀ ਆਪਣੀਆਂ 5 ਮੰਗਾਂ ਮੰਨਣ ਦੀ ਜਿੱਦ ਤੇ ਅੜੇ ਹੋਏ ਹਨ।ਇਸ ਖਬਰ ਦੇ ਆਉਦਿਆ ਹੀ ਹਾਂਗਕਾਂਗ ਸਟਾਕ ਵਿਚ 3% ਦਾ ਵਾਧਾ ਹੋਇਆ।ਇਸ ਵਿਚ ਵਿਸ਼ੇਸ ਕਰਕੇ ਹਾਂਗਕਾਂਗ ਦੀ ਹਵਾਈ ਕੰਪਨੀ ਕੈਥੇ ਪੈਸਫਿਕ ਦੇ ਸੇਅਰਾਂ ਵਿਚ 7.8% ਦਾ ਉਛਾਲ ਦਰਜ ਕੀਤਾ ਗਿਆ।
ਇਥੇ ਇਹ ਵੀ ਜਿਕਰਯੋਗ ਹੈ ਕਿ ਹਾਂਗਕਾਂਗ ਮੁੱਖੀ ਦੀ ਮੀਟਿੰਗ ਦੀ ਇਕ ਆਡੀਓ ਲੀਕ ਹੋਣ ਤੋ ਬਾਅਦ ਚੀਨ ਦੀ ਹਾਂਗਕਾਂਗ ਸਬੰਧੀ ਕਮੇਟੀ ਨੇ ਇਕ ਪ੍ਰੈਸ ਵਾਰਤਾ ਕੀਤੀ ਸੀ। ਉਸ ਵਿਚ ਇਹ ਕਿਹਾ ਗਿਆ ਸੀ ਕਿ ਹਾਂਗਕਾਂਗ ਮੁੱਖੀ, ਹਾਂਗਕਾਂਗ ਦੇ ਹਲਾਤਾਂ ਨੂੰ ਠੀਕ ਕਰਨ ਲਈ ਜੋ ਵੀ ਕਦਮ ਚੁੱਕਣਗੇ, ਚੀਨੀ ਸਰਕਾਰ ਉਸ ਦੀ ਹਮਾਇਤ ਕਰੇਗੀ।