ਹਾਂਗਕਾਂਗ ਵਿੱਚ ਨਵਾਂ ਸੁਰੱਖਿਆ ਕਾਨੂੰਨ ਲਾਗੂ ਹੋਣ ਮਗਰੋਂ 370 ਗ੍ਰਿਫ਼ਤਾਰ

0
408

ਹਾਂਗਕਾਂਗ(ਪਚਬ): ਹਾਂਗਕਾਂਗ ਵਿੱਚ ਚੀਨ ਦਾ ਕੌਮੀ ਸੁਰੱਖਿਆ ਕਾਨੂੰਨ ਲਾਗੂ ਕਰਨ ਤੋਂ ਭੜਕੇ ਸੈਂਕੜੇ ਲੋਕ ਕੱਲ ਸੜਕਾਂ ’ਤੇ ਉਤਰ ਆਏ। ਇਸ ਦੌਰਾਨ 370 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਇਨਾਂ ਵਿਚ 10 ਨੂੰ ਨਵੇਂ ਕੌਮੀ ਸੁਰੱਖਿਆ ਕਾਨੂੰਨ ਅਧੀਨ ਗਿਰਫਤਾਰ ਕੀਤਾ ਗਿਆ। ਮੀਡੀਆ ਖ਼ਬਰ ਮੁਤਾਬਕ ਹਾਂਗਕਾਂਗ ਵਿੱਚ ਨਵਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਪਹਿਲੇ ਦਿਨ ਕਾਰਕੁਨਾਂ ਵੱਲੋਂ ਕਾਸਵੇਬੇ ਅਤੇ ਵਾਨਚਾਈ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਤੇ ਪੁਲੀਸ ਨੇ ਅੱਥਰੂ ਗੈਸ, ਅਤੇ ਪਾਣੀ ਵਾਲੀਆਂ ਬੁਛਾੜਾਂ ਦੀ ਵਰਤੋ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਚੀਨ ਦਾ ਕੌਮੀ ਸੁਰੱਖਿਆ ਕਾਨੂੰਨ ਲਾਗੂ ਹੋਣ ਨਾਲ ਵੱਖਵਾਦ, ਅਤਿਵਾਦ ਅਤੇ ਵਿਦੇਸ਼ੀ ਤਾਕਤਾਂ ਦੀ ਦਖ਼ਲਅੰਦਾਜ਼ੀ ਵਧੇਗੀ ਜਿਸ ਨਾਲ ਕੌਮੀ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਪੁਲੀਸ ਨੇ ਗੈਰ ਕਾਨੂੰਨੀ ਤੌਰ ’ਤੇ ਇਕੱਠੇ ਹੋਣ ਅਤੇ ਸਰਕਾਰੀ ਅਧਿਕਾਰੀਆਂ ਦੀ ਡਿਊਟੀ ’ਚ ਅੜਿੱਕਾ ਡਾਹੁਣ ਦੇ ਦੋਸ਼ ਹੇਠ 370 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੱਲ ਹੀ ਇਕ ਪੁਲੀਸ ਕਰਮੀ ਤੇ ਵੀ ਤੇਜ਼ ਹਥਿਆਰ ਨਾਲ ਹਮਲਾ ਕਰ ਦਿਤਾ ਗਿਆ ਜਦ ਉਹ ਕੁਝ ਲੋਕਾਂ ਨੂੰ ਗਿਰਫਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਅੱਜ ਸਵੇਰੇ ਉਸ ਵੇਲੇ ਫੜ ਲਿਆ ਗਿਆ ਜਦ ਉਹ ਇਗਲੈਡ ਜਾਣ ਵਾਲੀ ਉਡਾਨ ਵਿਚ ਸਵਾਰ ਹੋ ਚੁੱਕਾ ਸੀ।