ਹਾਂਗਕਾਂਗ ਵਿੱਚ ਕਰੋਨਾ ਦੇ 13 ਨਵੇਂ ਕੇਸ

0
813

ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਸਿਹਤ ਵਿਭਾਗ ਅਨੁਸਾਰ ਅੱਜ ਫਿਰ 13 ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਭ ਕੱਲ ਪਾਕਿਸਤਾਨ ਤੋ ਦੋਹਾ ਰਾਹੀ ਉਡਾਨ ਸੰਖਿਆ QR 818 ਦੁਆਰਾ ਵਾਪਸ ਹਾਂਗਕਾਂਗ ਆਏ ਹਨ। ਇਨਾਂ ਵਿਚ 4 ਔਰਤਾਂ ਅਤੇ 9 ਮਰਦ ਹਨ। ਇਨਾਂ ਵਿਚੋ ਬਹੁਤੇ ਇਕੋ ਪਰਿਵਾਰ ਨਾਲ ਸਬੰਧਤ ਹਨ ਤੇ ਇਹ ਇਕ ਵਿਅਕਤੀ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਹਨ। ਵਿਆਹ ਕਰਵਾਉਣ ਵਾਲਾ ਵਿਅਕਤੀ ਵੀ ਕੋਰਨਾਂ ਪੀੜਤਾਂ ਦੀ ਸੂਚੀ ਵਿਚ ਸਾਂਮਲ ਹੈ।ਇਨਾਂ ਵਿਚ ਇਕ 2 ਸਾਲਾ ਬੱਚੀ ਹੈ। ਇਸ ਤਰਾਂ ਹਾਂਗਕਾਂਗ ਵਿਚ ਕੋਰਨਾ ਕੇਸਾਂ ਦੀ ਗਿਣਤੀ 1088 ਹੋ ਗਈ ਹੈ ਜਿਨਾਂ ਵਿਚ 1035 ਸਿਹਤਮੰਦ ਹੋ ਚੁੱਕੇ ਹਨ।