ਹਾਂਗਕਾਂਗ ਦੇ ਕਿੰਡਰਗਾਰਟਨ ਤੇ ਡੇ-ਕੇਅਰ ਸੈਂਟਰ 14 ਦਿਨਾਂ ਲਈ ਬੰਦ

0
589

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਸਭ ਕੰਡਰਕਾਰਡਨ ਤੇ ਡੇ-ਕੇਅਰ ਸੈਂਟਰ 14 ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਸਬੰਧੀ ਐਲਾਨ ਅੱਜ ਸਿਹਤ ਮੰਤਰੀ ਨੇ ਇਕ ਪ੍ਰੈਸ਼ ਮਿਲਣੀ ਦੌਰਾਨ ਕੀਤਾ। ਉਨਾ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਨਾਂ ਵਿਦਿਅਕ ਅਦਾਰਿਆ ਦੇ ਬੱਚੇ ਛਾਤੀ/ਸਾਹ ਦੀ ਇਕ ਖਾਸ ਬਿਮਾਰੀ (upper respiratory tract infections (URTI) ਦਾ ਸ਼ਿਕਾਰ ਹੋ ਰਹੇ ਸਨ। ਇਸ ਲਈ ਬਚਾਓ ਇਹ ਵਜੋਂ ਇਹ ਕਦਮ ਚੁੱਕਿਆ ਗਿਆ ਹੈ।ਇਹ ਬੰਦੀ 14 ਨਵੰਬਰ 2020 ਤੋਂ ਸੁਰੂ ਹੋਵੇਗੀ। ਸਿਹਤ ਵਿਭਾਗ ਅਨੁਸਾਰ ਇਹ ਬਿਮਾਰੀ ਕਰੋਨਾ ਨਹੀਂ ਹੈ।