ਹਵਾਲਗੀ ਬਿੱਲ ਦਾ ਵਿਰੋਧ ਜਾਰੀ

0
802

ਹਾਂਗਕਾਂਗ(ਪਚਬ): ਹਵਾਲਗੀ ਬਿੱਲ ਬਾਰੇ ਅਜੇ ਤੱਕ ਸਰਕਾਰ ਨੇ ਆਪਣਾ ਇਰਾਦਾ ਨਹੀ ਬਦਲਿਆ, ਭਾਵ ਇਹ ਬਿਲ ਸਰਾਕਰ ਵੱਲੋਂ ਮੁਅਤਲ ਕੀਤਾ ਗਿਆ ਹੈ ਜਦ ਕਿ ਇਸ ਦਾ ਵਿਰੋਧ ਕਰਨ ਵਾਲੇ ਇਸ ਨੂੰ ਪੂਰੀ ਤਰਾਂ ਖਾਰਜ਼ ਕਰਨ ਦੀ ਮੰਗ ਕਰ ਰਹੇ ਹਨ। ਇਸੇ ਤਹਿਤ ਅੱਜ ਸਵੇਰੇ ਤੋ ਹੀ ਵਿਖਾਵਾਕਾਰੀ ਐਡਮੈਰਲਟੀ ਸਥਿਤ ਸਰਾਕਰ ਦੇ ਮੁੱਖ ਦਫਤਰ ਦੇ ਨੇੜੈ ਇਕੱਠੇ ਹੋ ਰਹੇ ਸਨ ਤੇ ਅਖਞਿੀਰ 11 ਕੁ ਵਜੇ ਉਨਾਂ ਨੇ ਇਥੇ ਸਥਿਤ ਹਾਰਕੋਰਟ ਰੋਡ ਨੂੰ ਬੰਦ ਕਰ ਦਿੱਤਾ। ਇਸ ਤੋ ਬਾਅਦ ਪੁਲ਼ੀਸ ਨੇ ਉਨਾਂ ਨੂੰ ਸਮਝਾ ਤੇ ਜਾਮ ਖਤਮ ਕਰਵਾਉਣ ਦੀ ਕੋਸ਼ਿਸ ਕੀਤੀ ਜੋ ਕਾਮਯਾਬ ਨਹੀ ਹੋ ਸਕੀ। ਫਿਰ ਅਚਾਨਕ ਉਹਨਾਂ ਆਪਣਾ ਰੁੱਖ ਵਾਨਚਾਈ ਸਥਿਤ ਪੁਲੀਸ ਦੇ ਮੁੱਖ ਦਫਤਰ ਵੱਲ ਕੀਤਾ ਤੇ ਉਸ ਨੂੰ ਘੇਰ ਲਿਆ। ਪੁਲ਼ੀਸ਼ ਨੇ ਵੀ ਆਪਣੇ ਦਰਵਾਜੇ ਬੰਦ ਕਰ ਲਏ ਹਨ ਤੇ ਵਿਖਾਵਾਕਾਰੀ ਨੇ ਇਸ ਨੂੰ ਘੇਰਾ ਪਾਇਆ ਹੋਇਆ ਹੈ। ਇਲਾਕੇ ਵਿਚ ਅਵਾਜਈ ਵਿਚ ਰੁਕਾਵਟ ਆ ਰਹੀ ਹੈ ਤੇ ਪੁਲੀਸ਼ ਨੇ ਲੋਕਾਂ ਨੂੰ ਇਸ ਏਰੀਏ ਤੋਂ ਦੂਰ ਰੋਹਣ ਦੀ ਬੇਨਤੀ ਕੀਤੀ ਹੈ। ਇਸ ਦੌਰਾਨ ਅੱਜ ਹਾਂਗਕਾਂਗ ਸਰਕਾਰ ਨੇ ਆਪਣਾ ਮੁੱਖ ਦਫਤਰ ਬੰਦ ਕਰਨ ਦਾ ਐਲਾਨ ਪਹਿਲਾ ਹੀ ਕਰ ਦਿਤਾ ਸੀ।ਹਾਂਗਕਾਂਗ ਮੁੱਖੀ ਅਤੇ ਸਕਿਉਟਰੀ ਮੁੱਖ ਤੇ ਬਾਅਦ ਹੁਣ ਜਸਟਿਸ ਮੁੱਖੀ ਨੇ ਵੀ ਹਾਂਗਕਾਂਗ ਵਿਚ ਵਿਗੜੇ ਹਲਾਤਾਂ ਲਈ ਮੁਆਫੀ ਮੰਗੀ ਹੈ।

ਤਾਜ਼ਾ ਰਿਪੋਰਟਾਂ ਅਨੁਸਾਰ ਵਿਖਾਵਕਾਰੀਆਂ ਨੇ ਟੈਕਸ ਦਫਤਰ ਵੀ ਘੇਰ ਲਿਆ ਹੈ ਕੋ ਕਿ ਇਮੀਗਰੇਸ਼ਨ ਬਿਲਿਗਿਡ ਦੇ ਨੇੜੈ ਹੈ।

ਕਰੀਬ 2.30 ਵਜੇ ਵਿਖਾਵਾਕਾਰੀ ਇਮੀਗਰੇਸ਼ਨ ਦੁਆਰੇ ਘੇਰਾ ਪਾ ਚੁੱਕੇ ਹਨ ਤਾ ਉਨਾਂ ਨੇ ਇਸ ਦਾ ਇਕ ਗੇਟ ਬੰਦ ਕਰ ਦਿਤਾ ਹੈ।ਉਹ ਬਿੱਲ ਵਾਪਸ ਲੈਣ ਅਤੇ ਕੈਰੀ ਲੈਮ ਨੂੰ ਅਸਤੀਫਾ ਲਈ ਨਾਹਰੇਵਾਜ਼ੀ ਕਰ ਰਹੇ ਹਨ। ਉਨਾਂ ਦੀ ਗਿਣਤੀ ਵੱਧ ਰਹੀ ਹੈ।ਬਹੁਤ ਸਾਰੇ ਲੋਕਾਂ ਉਪਰ ਪੁਲਾਂ ਉਪਰੋਂ ਇਹ ਸਭ ਦੇਖ ਰਹੇ ਹਨ ਤੇ ਬਹੁਤੇ ਆਪਣੇ ਫੋਨਾਂ ਨਾਲ ਵੀਡੀਓ ਬਣਾ ਰਹੇ ਹਨ ਤੇ ਤਸਵੀਰਾਂ ਕਿੱਚ ਰਹੇ ਹਨ। ਬਹੁ-ਗਿਣਤੀ ਵਿਖਾਵਾਕਾਰੀ ਕਾਲੇ ਰੰਗ ਦੇ ਕਪੜਿਆ ਵਿਚ ਹਨ ਤੇ ਉਨਾਂ ਨੇ ਮਾਸਕ ਪਾ ਕੇ ਆਪਣੇ ਚੇਹਰੇ ਢੱਕੇ ਹੋਏ ਹਨ।

ਲੇਬਰ ਵਿਭਾਗ ਨੇ ਟੈਕਸ ਵਿਭਾਗ ਵਾਲੀ ਬਿਲਿਡਿੰਗ ਵਿਚ ਸਥਿਤ ਆਪਣੇ ਦਫਤਰ ਤੋ ਸਭ ਸੇਵਾਵਾਂ ਮੁਆਤਲ ਕਰ ਦਿੱਤੀਆਂ ਹਨ।

4 ਵਜੇ ਤੱਕ ਵਿਖਾਵਾਕਾਰੀ ਇੰਮੀਗਰੇਸ਼ਨ ਟਾਵਰ ਤੋਂ ਚਲੇ ਗਏ ਹੁਣ ਪੈਸਫਿਕ ਪਲੇਸ ਨੇੜੇ ਕਿਊਨਜ਼ਵੇ ਸਥਿਤ ਸਰਕਾਰੀ ਦਫਤਰ ਵੱਲ ਜਾਣ ਦੀ ਤਿਆਰੀ ਕਰ ਲਈ ਪਰ ਇਸ ਤੋ ਪਹਿਲਾਂ ਹੀ ਉਥੈ ਸਥਿਤ ਦਫਤਰਾਂ ਨੂੰ ਬੰਦ ਕਰਨ ਦਾ ਐਨਾਲ ਕਰ ਦਿਤਾ ਗਿਆ।