ਹਰਿਆਣਾ ਸਰਕਾਰ ਹਨੀ ਤੇ ਅਜੇ ਵੀ ਮੇਹਰਵਾਨ

0
1199

ਸਿਰਸਾ : ਇੱਕ ਪਾਸੇ ਹਰਿਆਣਾ ਸਰਕਾਰ ਨੇ ਬਲਤਾਕਾਰੀ ਬਾਬੇ ਦੀ ਮੂੰਹ ਬੋਲੀ ਧੀ ਹਨੀਪ੍ਰਤੀ ਲਈ ਲੁਟ ਆਉਟ ਨੋਟਿਸ ਜਾਰੀ ਕੀਤਾ ਹੋਇਆ ਹੈ ਪਰ ਦੂਜੇ ਪਾਸੇ ਸਰਕਾਰ ਉਸ ਤੇ ਮੇਹਰਵਾਨ ਵੀ ਨਜਰ ਆ ਰਹੀ ਹੈ। ਇਕ ਦੀ ਤਾਜ਼ਾ ਮਿਸਾਲ ਉਸ ਦੇ ਬੈਕ ਖਾਤਿਆਂ ਸਬੰਧੀ ਆਈ ਖਬਰ ਤੋਂ ਮਿਲ ਰਹੀ ਹੈ। ਡੇਰਾ ਸੱਚਾ ਸੌਦਾ ਹੈੱਡਕੁਆਰਟਰ ‘ਚ ਸਥਿਤ ਐੱਚ. ਡੀ. ਐੱਫ਼. ਸੀ. ਬੈਂਕ ਸ਼ਾਖਾ ‘ਚ ਹਨੀਪ੍ਰੀਤ ਦਾ ਇਕ ਪਰਸਨਲ ਬੈਂਕ ਖਾਤਾ ਅਜੇ ਵੀ ਚਾਲੂ ਹੈ , ਹਾਲਾਂਕਿ ਇਸੇ ਬੈਂਕ ਨੇ ਡੇਰੇ ਨਾਲ ਜੁੜੇ ਕਰੀਬ 3 ਦਰਜਨ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ, ਜਿਨ੍ਹਾਂ ‘ਚ ਕਰੀਬ 25 ਕਰੋੜ ਜਮ੍ਹਾਂ ਸੀ ।