ਹਨੀ ਨਾਲੋ ਗੁਰਮੀਤ ਦੀ ਪ੍ਰੀਤ ਟੁੱਟੀ

0
1166

ਰੋਹਤਕ: ਬਲਾਤਕਾਰੀ ਬਾਬੇ ਦੇ ਦਿਨ ਹੀ ਨਹੀਂ ਬਦਲੇ, ਉਸ ਦੇ ਨਜਦੀਕੀ ਵੀ ਬਦਲ ਗਏ ਹਨ। 25 ਅਗਸਤ ਤੱਕ ਜੋ ਬੀਬੀ ਹਨੀਪ੍ਰੀਤ ਗੁਰਮੀਤ ਨਾਲ ਸਾਏ ਵਾਂਗ ਰਹਿਦੀ ਸੀ ਉਸ ਤੋ ਹੁਣ ਗੁਰਮੀਤ ਦੀ ਪ੍ਰੀਤ ਭੰਗ ਹੋ ਗਈ ਹੈ। ਇਹ ਜਾਣ ਜੇ ਹੈਰਾਨੀ ਹੋਵੇਗੀ, ਕਿ ਜਿਸ ਨੂੰ ਗੁਰਮੀਤ ਆਪਣੇ ਧੀ ਕਹਿਦਾ ਸੀ ਤੇ ਜੋ ਉਸ ਨਾਲ ਜੇਲ ਦੇ ਦਰਵਾਜੇ ਤੱਕ ਪਹੁੰਚੀ, ਉਸ ਦਾ ਨਾਮ ਜੇਲ ਵਿਚ ਮੁਲਾਕਾਤ ਕਰਨ ਵਾਲਿਆ ਦੀ ਸੂਚੀ ਵਿਚ ਨਹੀ ਰੱਖਿਆ ਗਿਆ।ਜੇਲ ਅਧਿਕਾਰੀਆਂ ਨੂੰ ਗੁਰਮੀਤ ਵੱਲੋ ਦਿੱਤੀ ਸੂਚੀ ਵਿਚੋ ਉਸ ਦੇ ਸਰਸੇ ਡੇਰੇ ਵਿਚਲੀ ਬੀਬੀ ਵਿਪਾਸਨਾ ਦਾ ਵੀ ਨਾਮ ਨਹੀ ਹੈ। ਇਸ ਸੂਚੀ ਵਿਚ ਉਸ ਦੇ ਬੇਟੇ, ਦੋਵੇ ਬੇਟੀਆਂ ਅਤੇ ਉਨਾਂ ਦੇ ਪਤੀ, ਕਾਗਰਸ ਲੀਡਰ ਹਰਮਿੰਦਰ ਜੱਸੀ ਤੇ ਕਮੇਟੀ ਮੈਬਰਾ ਸਮੇਤ ਕੁਝ ਨਿੱਜੀ ਸੇਵਾਦਾਰ ਸਾਮਲ ਹਨ। ਸ਼ਾਇਦ ਗੁਰਮੀਤ ਇਸ ਗੱਲ ਤੋ ਗੁੱਸੇ ਵਿਚ ਹੋਏ ਕਿ ਉਸ ਨੂੰ ਅਦਲਾਤ ਵਿਚ ਭੱਜਾਉਣ ਦੀ ਸਾਰੀ ਜਿਮੇਵਾਰੀ ਹਨੀਪ੍ਰੀਤ ਦੀ ਸੀ ਪਰ ਉਹ ਇਹ ਕੰਮ ਨਹੀ ਕਰ ਸਕੀ। ਇਸ ਤੋ ਇਲਾਵਾ ਹਨੀਪ੍ਰੀਤ ਨੂੰ ਪੁਲੀਸ ਲੱਭ ਰਹੀ ਹੈ। ਇਸ ਵੇਲੇ ਉਹ ਘਰ ਦੀ ਨਾ ਘਾਟ ਦੀ।