ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰੱਸਟ ਵਲੋਂ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ 11 ਵਿਦਿਆਰਥੀਆਂ ਨੂੰ ਵਜ਼ੀਫ਼ੇ

0
315

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਜੂਕੇਸ਼ਨਲ ਟਰੱਸਟ ਵਲੋਂ ਗੁਰਦੁਆਰਾ ਖ਼ਾਲਸਾ ਦਿਵਾਨ ਵਿਖੇ ਉੱਚ ਵਿੱਦਿਆ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸੱਦ ਤਹਿਤ 11 ਵਿਦਿਆਰਥੀਆਂ ਨੂੰ 10,000 ਡਾਲਰ (ਹਰੇਕ) ਦੇ ਵਜੀਫ਼ਿਆਂ ਦੀ ਵੰਡ ਕੀਤੀ ਗਈ | ਟਰੱਸਟ ਦੇ ਸਕੱਤਰ ਗੁਲਬੀਰ ਸਿੰਘ ਬਤਰਾ ਨੇ ਦੱਸਿਆ ਕਿ ਟਰੱਸਟ ਵਲੋਂ ਹੁਣ ਤੱਕ 176 ਦੇ ਕਰੀਬ ਵਿਦਿਆਰਥੀਆਂ ਨੂੰ ਉਕਤ ਵਜ਼ੀਫ਼ਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ | ਵਿਦਿਆਰਥੀਆਂ ਨੂੰ ਉਕਤ ਵਜ਼ੀਫ਼ਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ | ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਚੈੱਕ ਅਤੇ ਸਰਟੀਫਿਕੇਟ ਦੇਣ ਮੌਕੇ ਪ੍ਰਧਾਨ ਖਾਲਸਾ ਦਿਵਾਨ ਨਿਰਮਲ ਸਿੰਘ ਪਟਿਆਲਾ, ਉੱਘੇ ਵਪਾਰੀ ਹੈਰੀ ਬੰਗਾ, ਰਾਨੂੰ ਵਾਸਨ, ਗੁਰਦੇਵ ਸਿੰਘ ਗਾਲਬ, ਗੁਲਬੀਰ ਸਿੰਘ ਬੱਤਰਾ ਅਤੇ ਸ਼ਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਮੰਚ ‘ਤੇ ਹਾਜ਼ਰ ਸਨ | ਟਰਸੱਟ ਵਲੋਂ ਆਨਲਾਈਨ ਪੰਜਾਬੀ ਦੀਆਂ ਕਲਾਸਾਂ ਅਤੇ ਤੁੰਗ ਚੁੰਗ ਅਤੇ ਚੁੰਕਵਾਨਓ ਵਿਖੇ ਫਿਜ਼ੀਕਲ ਪੰਜਾਬੀ ਅਤੇ ਗੁਰਮਤਿ ਦੀਆਂ ਕਲਾਸਾਂ ਜਾਰੀ ਹਨ |