ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਵਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਰਾਸ਼ੀ ਪ੍ਰਦਾਨ

0
555

ਹਾਂਗਕਾਂਗ, 19 ਨਵੰਬਰ (ਜੰਗ ਬਹਾਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ (ਹਾਂਗਕਾਂਗ ਇਕਾਈ) ਵਲੋਂ ਉੱਚ ਵਿੱਦਿਆ ਪ੍ਰਾਪਤ ਕਰਨ ਜਾ ਰਹੇ ਕਰੀਬ 20 ਵਿਦਿਆਰਥੀਆਂ ਨੂੰ 10,000 ਹਾਂਗਕਾਂਗ ਡਾਲਰ (ਹਰੇਕ) ਦੀ ਉਤਸ਼ਾਹਿਤ ਰਾਸ਼ੀ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਪ੍ਰਦਾਨ ਕੀਤੀ ਗਈ | ਬੱਚਿਆਂ ਨੂੰ ਇਹ ਰਾਸ਼ੀ ਪ੍ਰਦਾਨ ਕਰਨ ਮੌਕੇ ਸੰਤੋਖ ਸਿੰਘ ਮਾਲੂਵਾਲ ਪ੍ਰਧਾਨ ਖ਼ਾਲਸਾ ਦੀਵਾਨ, ਹਾਂਗਕਾਂਗ ਦੇ ਉੱਘੇ ਵਪਾਰੀ ਸ੍ਰੀ ਹੈਰੀ ਬੰਗਾ, ਪਰਵਿਜ਼ ਸਰਾਫ਼, ਗੁਲਬੀਰ ਸਿੰਘ ਬੱਤਰਾ, ਬਾਵਾ ਸਿੰਘ ਢਿੱਲੋਂ, ਸਤਨਾਮ ਸਿੰਘ ਸੱਤੀ ਕਮੇਟੀ ਮੈਂਬਰ, ਸ਼ਰਨਜੀਤ ਸਿੰਘ ਅਤੇ ਜਗਤਾਰ ਸਿੰਘ ਢੁੱਡੀਕੇ ਸਮੇਤ ਬੱਚਿਆਂ ਦੇ ਮਾਤਾ-ਪਿਤਾ ਵਿਸ਼ੇਸ਼ ਤੌਰ ‘ਤੇ ਸਟੇਜ ‘ਤੇ ਹਾਜ਼ਰ ਹੋਏ |