ਸਿੰਘ ਸਭਾ ਸਪੋਰਟਸ ਕਲੱਬ ਵਲੋਂ ਹਾਕੀ ਲੀਗ ਮੁਕਾਬਲੇ ਵਿਚ ਕੇ. ਐਨ. ਐਸ. ਨੂੰ 4-2 ਨਾਲ ਮਾਤ

0
526

ਹਾਂਗਕਾਂਗ, 22 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਹਾਕੀ ਐਸੋਸੀਏਸ਼ਨ ਵਲੋਂ ਹਾਂਗਕਾਂਗ ਹਾਕੀ ਲੀਗ ਕੱਪ 2017-18 ਕਿੰਗਜ਼ ਪਾਰਕ ਵਿਖੇ ਕਰਵਾਏ ਪ੍ਰੀਮੀਅਰ ਡਵੀਜ਼ਨ ਦੇ ਵੱਕਾਰੀ ਮੁਕਾਬਲੇ ‘ਚ ਸਿੰਘ ਸਭਾ ਸਪੋਰਟਸ ਕਲੱਬ ਨੇ ਕੇ. ਐਨ. ਐਸ. ਨੂੰ 4-2 ਨਾਲ ਮਾਤ ਦੇ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ | ਇਸ ਫਸਵੇਂ ਮੁਕਾਬਲੇ ਵਿਚ ਦੋਵਾਂ ਟੀਮਾਂ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਿੰਘ ਸਭਾ ਦੇ ਖਿਡਾਰੀਆਂ ਬਿੱਲਾ ਵਲੋਂ 2 ਗੋਲ, ਮਿੰਟੂ ਵਲੋਂ 1 ਅਤੇ ਰਾਣਾ ਵਲੋਂ 1 ਗੋਲ ਦੇ ਯੋਗਦਾਨ ਨਾਲ ਇਸ ਜਿੱਤ ਨੂੰ ਯਕੀਨੀ ਬਣਾਇਆ ਗਿਆ | ਹਾਂਗਕਾਂਗ ਹਾਕੀ ਲੀਗ ਕੱਪ ਪ੍ਰੀਮੀਅਰ ਡਵੀਜ਼ਨ 2017-18 ਵਿਚ ਮੁੱਖ ਮੁਕਾਬਲਾ ਹਮੇਸ਼ਾ ਦੀ ਤਰ੍ਹਾਂ ਦੋ ਪ੍ਰਮੁੱਖ ਪੰਜਾਬੀ ਖੇਡ ਕਲੱਬਾਂ, ਸਿੰਘ ਸਭਾ ਸਪੋਰਟਸ ਕਲੱਬ ਅਤੇ ਖਾਲਸਾ ਸਪੋਰਟਸ ਕਲੱਬ ਵਿਚ ਮੰਨਿਆ ਜਾ ਰਿਹਾ ਹੈ |