ਸਿੰਘ ਸਭਾ ਸਪੋਰਟਸ ਕਲੱਬ ਨੇ 32ਵੀਂ ਵਰ੍ਹੇਗੰਢ ਮਨਾਈ

0
655

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਸਿੰਘ ਸਭਾ ਸਪੋਰਟਸ ਕਲੱਬ ਵਲੋਂ ਇਕ ਹੋਟਲ ‘ਚ 32ਵੀਂ ਵਰ੍ਹੇਗੰਢ ਮਨਾਈ ਗਈ, ਜਿਸ ਵਿਚ ਪੰਜਾਬ ਦੇ ਉੱਘੇ ਹਾਸਰਸ ਕਲਾਕਾਰ ਸ੍ਰੀ ਬਾਲ ਮੁਕੰਦ ਸ਼ਰਮਾ ਅਤੇ ਡਾਇਰੈਕਟਰ ਮਾਰਕਫੈੱਡ ਸੰਦੀਪ ਸਿੰਘ ਰੰਧਾਵਾ ਵਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਗਈ | ਇਸ ਸਮਾਗਮ ਦੌਰਾਨ ਪੰਜਾਬ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੀਆਂ ਡਾ: ਕੁਦਰਤ ਸਿੰਘ ਗਰੁੱਪ ਦੀਆਂ ਬੰਸਰੀ ਅਤੇ ਢੋਲ ਵਾਦਕ ਬੀਬੀਆਂ ਅਤੇ ਬੈਨੀਪਾਲ ਭੈਣਾਂ ਵਲੋਂ ਰਵਾਇਤੀ ਗਾਇਕੀ ਅਤੇ ਸੂਫ਼ੀ ਕਲਾਵਾਂ ਦੀ ਬਾ-ਕਮਾਲ ਪੇਸ਼ਕਾਰੀ ਦਿੱਤੀ ਗਈ | ਪ੍ਰੋਗਰਾਮ ਦੌਰਾਨ ਸਿੰਘ ਸਭਾ ਲਈ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਅਤੇ ਸਹਿਯੋਗ ਕਰਨ ਵਾਲੇ ਸੱਜਣਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ |