ਸਾਬਕਾ ਚੀਨੀ ਫੌਜੀ ਨੂੰ ਭਾਰਤ ਦਾ ਵੀਜ਼ਾ ਮਿਲਣਾ ਕਿਉ ਹੈ ਖਾਸ?

0
391

ਬੀਜਿੰਗ : ਚੀਨ ਦੇ ਇੱਕ 80 ਸਾਲਾ ਸਾਬਕਾ ਚੀਨੀ ਫੌਜੀ ਨੂੰ ਆਪਣੀ ਭਾਰਤੀ ਪਤਨੀ ਅਤੇ ਬੱਚਿਆਂ ਨੂੰ ਮਿਲਣ ਲਈ ਵੀਜ਼ਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ 80 ਸਾਲਾ ਸਾਬਕਾ ਚੀਨੀ ਸੈਨਿਕ, ਵਾਂਗ ਕਵੀ ਨੂੰ 1963 ਵਿੱਚ ਭਾਰਤ-ਚੀਨ ਯੁੱਧ ਤੋਂ ਬਾਅਦ ਭਾਰਤੀ ਸਰਹੱਦ ਅੰਦਰ ਫੜ ਲਿਆ ਗਿਆ ਸੀ ਅਤੇ ਬਾਅਦ ਵਿੱਚ ਚੀਨ ਨੂੰ ਵਾਪਸ ਪਰਤ ਆਇਆ ਸੀ।
ਜਾਸੂਸੀ ਦੇ ਦੋਸ਼ਾਂ ਤਹਿਤ 6 ਸਾਲ ਭਾਰਤੀ ਜੇਲ੍ਹ ਵਿੱਚ ਰਹੇ ਸਨ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਉਹ ਮੱਧ ਪ੍ਰਦੇਸ਼ ਵਿੱਚ ਬਾਲਾਘਾਟ ਜ਼ਿਲ੍ਹੇ ਦੇ ਤਿਰੋਦੀ ਪਿੰਡ ਵਿੱਚ ਰਹਿੰਦਾ ਸੀ, ਜਿੱਥੇ ਉਸ ਨੇ ਇੱਕ ਸਥਾਨਕ ਮਹਿਲਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਦੇ ਚਾਰ ਬੱਚੇ ਵੀ ਹਨ। ਉਦੋਂ ਤੋਂ ਉਹ ਤਿੰਨ ਵਾਰ ਚੀਨ ਦੀ ਯਾਤਰਾ ਕਰ ਚੁੱਕਾ ਹੈ।
ਉਹ ਆਖ਼ਰੀ ਵਾਰ ਅਕਤੂਬਰ 2018 ਵਿੱਚ ਚੀਨ ਆਇਆ ਸੀ ਪਰ ਭਾਰਤੀ ਵੀਜ਼ਾ ਨਾ ਮਿਲਣ ਕਾਰਨ ਉਹ ਵਾਪਸ ਨਹੀਂ ਪਰਤ ਸਕਿਆ। ਉਸ ਦੇ ਬੇਟੇ ਵਿਸ਼ਨੂੰ ਵਾਂਗ ਤਿਰੋਦੀ ਨੇ ਦੱਸਿਆ ਕਿ ਮੇਰੇ ਪਿਤਾ ਨੇ ਅਪ੍ਰੈਲ ਵਿੱਚ ਬੀਜਿੰਗ ਵਿੱਚ ਭਾਰਤੀ ਦੂਤਾਵਾਸ ਵਿੱਚ ਵੀਜੇ ਲਈ ਅਰਜ਼ੀ ਦਿੱਤੀ ਸੀ ਪਰ ਵੀਜ਼ਾ ਨਹੀਂ ਮਿਲਿਆ। ਇਸ ਦਾ ਕਾਰਨ ਅਧਿਕਾਰੀਆਂ ਨੂੰ ਪਤਾ ਹੋਵੇਗਾ।
ਹਾਲਾਂਕਿ, ਭਾਰਤੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਇੱਥੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਾਂਗ ਨੂੰ ਭਾਰਤ ਆਉਣ ਲਈ ਵੀਜ਼ਾ ਦਿੱਤਾ ਗਿਆ ਹੈ।