ਸਮੁੰਦਰੀ ਤੂਫਾਨ ‘ਮੰਗਖੁਤ’ ਨੇ ਕੀਤਾ ਵੱਡਾ ਮਾਲੀ ਨੁਕਸਾਨ, ਜਾਨੀ ਨੁਕਸਾਨ ਤੋ ਬਚਆ, ਕਈ ਦਿਨਾਂ ਤੱਕ ਚਲਦਾ ਰਹੇਗਾ ਸਫਾਈ ਦਾ ਕੰਮ

0
1497

ਹਾਂਗਕਾਂਗ, )-ਫਿਲਪੀਨ ਵਿਚ ਤਬਾਹੀ ਮਚਾਉਣ ਤੋਂ ਬਾਅਦ ਸ਼ਕਤੀਸ਼ਾਲੀ ਤੂਫ਼ਾਨ ‘ਮੰਗਖ਼ੁਤ’ ਦੇ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਟਕਰਾਉਣ ਤੋਂ ਬਾਅਦ ਹਰ ਪਾਸੇ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ | ਸੰਨ 1962 ਤੋਂ ਬਾਅਦ ਹਾਂਗਕਾਂਗ ਵਿਚ ‘ਮੰਗਖੁਤ’ ਨੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਦੇ ਤੌਰ ‘ਤੇ ਦਸਤਕ ਦਿੱਤੀ ਹੈ | ਤੂਫਾਨ ਕਾਰਨ 889 ਹਵਾਈ ਉਡਾਨਾਂ ਰੱਦ ਕਰਨ ਅਤੇ ਬਹੁਤ ਸਾਰੀਆਂ ਮੁਲਤਵੀ ਕਰਨ ਕਾਰਨ ਕਰੀਬ ਇਕ ਲੱਖ ਤੋਂ ਵੱਧ ਮੁਸਾਫ਼ਰ ਹਾਂਗਕਾਂਗ ਏਅਰਪੋਰਟ ‘ਤੇ ਫਸੇ ਹੋਏ ਹਨ | ਸਰਕਾਰ ਦੀ ਮੁਸਤੈਦੀ ਕਾਰਨ ਭਾਵੇਂ ਹੁਣ ਤੱਕ ਕਿਸੇ ਜਾਨੀ ਨੁਕਸਾਨ ਦਾ ਸਮਾਚਾਰ ਪ੍ਰਾਪਤ ਨਹੀਂ ਹੋਇਆ ਪਰ 400 ਦੇ ਕਰੀਬ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ 1000 ਤੋਂ ਵੱਧ ਲੋਕਾਂ ਨੂੰ ਸਰਕਾਰ ਦੇ ਆਰਜ਼ੀ ਘਰਾਂ ਵਿਚ ਸ਼ਰਨ ਦਿੱਤੀ ਗਈ ਹੈ |

ਅੱਜ ਸਵੇਰੇ ਵੀ ਕਰੀਬ 600 ਵੱਡੇ ਛੋਟੇ ਰੂਟ ਦਰਖਤ ਡਿਗਣ ਕਾਰਨ ਬੰਦ ਸਨ। ਬਾਹਰ ਦੇ ਟਾਪੂਆਂ ਤੇ ਰਹਿਦੇ ਲੋਕਾਂ ਨੂੰ ਸ਼ਹਿਰ ਤੱਕ ਪੁਹੰਚਣ ਲਈ ਵੱਡੇ ਦਿਨ ਚੜੇ ਹੀ ਫੈਰੀ ਸਰਵਿਸ ਮਿਲੀ। ਇਸ ਕਾਰਨ ਉਹ ਕੰਮ ਤੇ ਲੇਟ ਨਾਲ ਪਹੁੰਚੇ। ਹਾਂਗਕਾਂਗ ਮੱਖੀ ਕੈਰੀ ਲੈਮ ਨੇ ਮਾਲਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਲੇਟ ਆਉਣ ਵਾਲੇ ਲੋਕਾਂ ਦੀ ਸਮਸਿਆਂ ਸਮਝਣ ਤੇ ਉਨਾਂ ਦਾ ਰਾਇਅਤ ਦੇਣ। ਹਵਾਈ ਅੱਡੇ ਤੇ ਹਵਾਈ ਸੇਵਾ ਸੁਰੂ ਹੋ ਗਈ ਹੈ ਪਰ ਅਜੇ ਵੀ ਉਡਾਨਾਂ ਵਿਚ ਦੇਰੀ ਹੋ ਰਹੀ ਹੈ। ਲੇਟ ਸੁਮਾਫਰਾਂ ਨੂੰ ਉਨਾਂ ਦੇ ਟਿਕਾਣਿਆਂ ਤੱਕ ਪਹੁੰਚਦਾ ਕਰਨ ਲਈ ਹਵਾਈ ਅੱਡਾ ਅੱਜ ਪੂਰੀ ਰਾਤ ਕੰਮ ਕਰੇਗਾ। ਦਰਖਤਾਂ ਦੇ ਡਿਗਣ ਅਤੇ ਟੱਟਣ ਦੀਆਂ ਸਭ ਤੋਂ ਵੱਧ ਘਟਨਾਵਾਂ ਹੋਈਆਂ ਹਨ। ਵੱਖ ਵੱਖ ਪਏ ਖਿਲਾਰੇ ਨੂੰ ਸਾਫ ਕਰਨ ਦਾ ਕੰਮ ਪੂਰੇ ਜੋਰ ਨਾਲ ਸੁਰੂ ਕਰ ਦਿਤਾ ਗਿਆ ਹੈ ਪਰ ਖਿਲਾਰਾ ਇਨਾਂ ਹੈ ਕਿ ਇਸ ਨੂੰ ਕਈ ਦਿਨ ਲੱਗਣਗੇ।