ਇਕੋ ਬਿਲਡਿੰਗ ਵਿਚੋਂ 6 ਕਰੋਨਾ ਕੇਸਾਂ ਤੋ ਬਾਅਦ ਸਿਹਤ ਵਿਭਾਗ ਹਰਕਤ ‘ਚ

0
1039

ਹਾਂਗਕਾਂਗ(ਪਚਬ):ਹਾਂਗਕਾਂਗ ਵਿੱਚ ਇਕ ਬਿਲਡਿੰਗ ਵਿਚ 3 ਦਿਨਾਂ ਵਿਚ 6 ਵਿਅਕਤੀਆਂ ਦੇ ਕੋਰਨਾ ਪੀੜਤ ਹੋਣ ਤੋ ਬਾਅਦ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ।ਸ਼ਾਟਿਨ ਸਥਿਤ ਇਸ ਬਿਲਡਿੰਗ ਵਿਚ ਬੀਤੇ ਰਾਤ 4 ਨਵੇਂ ਕੇਸ ਸਾਹਮਣੇ ਆਏ ਹਨ। ਇਹ ਉਹੀ ਬਿਲਡਿੰਗ ਹੈ ਜਿਸ ਵਿਚ ਕੈਰੀ ਲੈਜਿਸਟਿਕ ਵਿਚ ਕੰਮ ਕਰਦੀ ਕੋਰਨਾ ਪੀੜਤ ਔਰਤ ਅਤੇ ਉਸ ਦਾ ਪਤੀ ਰਹਿਦੇ ਹਨ। ਇਸ ਤੋਂ ਬਾਅਦ ਇਸ ਬਿਲਡਿੰਗ ਨੂੰ ਕਿਟਾਣੂ ਰਹਿਤ ਕਰਨ ਦਾ ਕੰਮ ਚੱਲ ਰਿਹਾ ਹੈ ਤੇ ਇਸ ਤੋ ਇਲਾਵਾ ਨੇੜੇ ਦੇ ਬੱਸ ਸਟੈਡ ਦੀ ਵੀ ਸਫਾਈ ਕੀਤੀ ਗਈ ਹੈ। ਇਸ ਬਿਲਡਿੰਗ ਵਿਚ ਰਹਿਦੇ ਲੋਕਾਂ ਨੂੰ ਕੋਰਨਾਂ ਟੈਸਟ ਲਈ ਸੀਸੀਆਂ ਵੰਡੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਕੋਰਨਾ ਟੈਸਟ ਕਰਵਾੳਣ।ਇਹ ਬਿਲਡਿੰਗ ਹੈ, Luk Chuen House of Lek Yuen Estate . ਇਸੇ ਦੌਰਾਨ ਸਿਹਤ ਵਿਭਾਗ ਅਨੁਸਾਰ ਇਸ ਬਿਲਡਿੰਗ ਨੂੰ ਖਾਲੀ ਕਰਨ ਦੀ ਜਰੂਰਤ ਨਹੀਂ ਪਰ ਹਲਾਤ ਤੇ ਨਜ਼ਰ ਰੱਖੀ ਜਾ ਰਹੀ ਹੈ।