ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਮੈਚ ਦੌਰਾਨ 100 ਦਰਸ਼ਕ

0
666

ਦੁਬਈ : ਏਸ਼ੀਆ ਕੱਪ ਦਾ ਦੂਜਾ ਮੈਚ ਪਾਕਿਸਤਾਨ-ਹਾਂਗਕਾਂਗ ਵਿਚਕਾਰ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹਾਂਗਕਾਂਗ ਦੀ ਟੀਮ ਨੇ 116 ਦੌੜਾਂ ਬਣਾਇਆ। ਜਵਾਬ ਵਿੱਚ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ। ਇਸ ਮੈਚ ਵਿਚ ਪਾਕਿਸਤਾਨ ਦੀ ਜਿੱਤ ਸਪੱਸ਼ਟ ਨਜ਼ਰ ਆ ਰਹੀ ਹੈ।
ਮੈਚ ਸ਼ੁਰੂ ਹੋਣ ਤੋਂ ਬਾਅਦ, ਦੋਵੇਂ ਟੀਮਾਂ ਦੇ ਖਿਡਾਰੀ ਬਹੁਤ ਨਿਰਾਸ਼ ਸਨ ਜਦੋਂ ਮੈਚ ਦੇਖਣ ਲਈ ਸਿਰਫ ਪੂਰੇ ਸਟੇਡੀਅਮ ਵਿੱਚ ਗਿਣੇ-ਚੁਣੇ ਲੋਕ ਹੀ ਮੌਜੂਦ ਸਨ। ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਅਤੇ ਹਾਂਗਕਾਂਗ ਵਿਚਾਲੇ ਮੈਚ ਦੌਰਾਨ 100 ਦਰਸ਼ਕ ਵੀ ਮੌਜੂਦ ਨਹੀਂ ਸਨ। ਯੂਏਈ ਪਾਕਿਸਤਾਨ ਦਾ ਘਰੇਲੂ ਮੈਦਾਨ ਹੁੰਦਾ ਹੈ, ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਪਾਕਿ ਦੀ ਹਮਾਇਤ ਲਈ ਲੋਕ ਆਉਣਗੇ। ਪਰ ਖਾਲੀ ਸਟੇਡੀਅਮ ਕਾਰਨ ਦੋਵੇਂ ਦੇਸ਼ਾਂ ਦੇ ਖਿਡਾਰੀ ਨਿਰਾਸ਼ ਹਨ।
ਹਾਂਗਕਾਂਗ ਟੀਮ ਨੇ ਕੁਆਲੀਫਾਇੰਗ ਰਾਊਂਡ ਨੂੰ ਪਾਰ ਕਰਨ ਤੋਂ ਬਾਅਦ ਇਸ ਵਾਰ ਏਸ਼ੀਆ ਕੱਪ ਵਿੱਚ ਹਿੱਸਾ ਲਿਆ ਹੈ। ਉਹ ਇਸ ਟੂਰਨਾਮੈਂਟ ਵਿੱਚ ਛੇਵੀਂ ਟੀਮ ਦੇ ਰੂਪ ਵਿੱਚ ਹਿੱਸਾ ਲੈ ਰਹੀ ਹੈ।