ਵਿਧਾਇਕਾ ਰੂਬੀ ਦਾ ਵਿਆਹ ਅੱਜ, ਕੇਜਰੀਵਾਲ ਪੁੱਜਣਗੇ

0
472

ਬਠਿੰਡਾ : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਬਠਿੰਡਾ (ਦਿਹਾਤੀ) ਹਲਕੇ ਤੋਂ ਆਪਣੀ ਪਾਰਟੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਰੋਹ `ਚ ਸ਼ਾਮਲ ਹੋਣਗੇ। ਵਿਆਹ ਬਠਿੰਡਾ `ਚ ਹੋਣਾ ਤੈਅ ਹੈ। ਰੂਬੀ ਦਾ ਵਿਆਹ ਪੰਜਾਬ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਸਾਹਿਲਪੁਰੀ ਨਾਲ ਹੋਣ ਜਾ ਰਿਹਾ ਹੈ। ਮੁੱਖ ਸਮਾਰੋਹ ਬਠਿੰਡਾ ਦੇ ਇੱਕ ਰਿਜ਼ੌਰਟ `ਚ ਹੋਵੇਗਾ।

ਅਗਲੇ ਇੱਕ-ਦੋ ਹਫ਼ਤਿਆਂ ਅੰਦਰ ਆਮ ਆਦਮੀ ਪਾਰਟੀ ਦੀ 22 ਮੈਂਬਰੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿੱਥੇ ਪਾਰਟੀ `ਚ ਧੜੇਬੰਦੀ ਬਾਰੇ ਵਿਚਾਰ-ਚਰਚਾ ਹੋਵੇਗੀ। ਇਸ ਦੇ ਨਾਲ ਹੀ ਸਾਲ 2019 ਦੀਆਂ ਸੰਸਦੀ ਚੋਣਾਂ ਲਈ ਰਣਨੀਤੀ ਵੀ ਉਲੀਕੀ ਜਾਣੀ ਹੈ। ਉਸੇ ਮੀਟਿੰਗ `ਚ ਵੱਖੋ-ਵੱਖਰੀਆਂ ਪਾਰਟੀ ਪੁਜ਼ੀਸ਼ਨਾਂ ਲਈ ਨਵੀਂਆਂ ਨਿਯੁਕਤੀਆਂ ਲਈ ਵੀ ਆਖਿਆ ਜਾਵੇਗਾ। ਅਜਿਹੇ ਹਾਲਾਤ `ਚ ਸਿਆਸੀ ਹਲਕੇ ਸ੍ਰੀ ਕੇਜਰੀਵਾਲ ਦੀ ਇਸ ਫੇਰੀ ਨੂੰ ਕੁਝ ਅਹਿਮ ਮੰਨ ਰਹੇ ਹਨ।

ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ (ਮੁੱਖ ਮੰਤਰੀ) ਮਨੀਸ਼ ਸਿਸੋਦੀਆ ਸਵੇਰੇ 11 ਵਜੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਸੰਗਰੂਰ ਪੁੱਜਣਗੇ। ਉਹ ਪਹਿਲਾਂ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਨਗੇ ਤੇ ਫਿਰ ਬਠਿੰਡਾ ਲਈ ਰਵਾਨਾ ਹੋਣਗੇ।