ਭਾਰਤੀ ਲਾਇਸੰਸ ਨਾਲ ਤੁਸੀਂ ਇਨ੍ਹਾਂ ਦੇਸ਼ਾਂ ”ਚ ਵੀ ਕਰ ਸਕਦੇ ਹੋ ਡਰਾਈਵਿੰਗ

0
608

ਨਵੀਂ ਦਿੱਲੀ — ਭਾਰਤੀ ਸੈਲਾਨੀਆਂ ਨੂੰ ਆਪਣੇ ਦੇਸ਼ ‘ਚ ਘੁੰਮਣ ਲਈ ਸੱਦਾ ਦੇਣ ਲਈ ਕਈ ਦੇਸ਼ਾਂ ਨੇ ਫਾਇਦੇਮੰਦ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਸ ‘ਚੋਂ ਇਕ ਇਹ ਹੈ ਕਿ ਭਾਰਤੀ ਸੈਲਾਨੀ ਉਨ੍ਹਾਂ ਦੇਸ਼ਾਂ ‘ਚ ਭਾਰਤੀ ਡਰਾਈਵਿੰਗ ਲਾਇਸੰਸ ਨਾਲ ਵਾਹਨ ਚਲਾ ਸਕਦੇ ਹਨ। ਕੁਝ ਦਿਨਾਂ ਲਈ ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਇਸ ਦੇ ਲਈ ਇੰਟਰਨੈਸ਼ਨਲ ਲਾਇਸੰਸ ਲੈਣ ਦੀ ਜ਼ਰੂਰਤ ਨਹੀਂ ਹੈ। ਜਾਣੋ ਇਸ ਬਾਰੇ ‘ਚ –

ਗ੍ਰੇਟ ਬ੍ਰਿਟੇਨ – ਇੰਗਲੈਂਡ, ਸਕਾਟਲੈਂਡ ਅਤੇ ਵੇਲਸ ਦੀਆਂ ਸੜਕਾਂ ‘ਤੇ ਭਾਰਤੀ ਪਾਸਪੋਰਟ ਦੇ ਨਾਲ ਇਕ ਸਾਲ ਤੱਕ ਵਾਹਨ ਚਲਾ ਸਕਦੇ ਹੋ।

ਫਰਾਂਸ – ਭਾਰਤੀ ਡਰਾਈਵਿੰਗ ਲਾਇਸੰਸ ਦੇ ਨਾਲ ਤੁਹਾਨੂੰ ਫ੍ਰੈਂਚ ਟ੍ਰਾਂਸਲੇਸ਼ਨ ਨੂੰ ਲੈ ਕੇ ਚੱਲਣਾ ਹੋਵੇਗਾ। ਇਥੇ ਤੁਸੀਂ 1 ਸਾਲ ਤੱਕ ਹੀ ਇਸ ਲਾਇਸੰਸ ‘ਤੇ ਡਰਾਈਵਿੰਗ ਕਰ ਸਕਦੇ ਹੋ।

ਨਾਰਵੇ – ਦੇਸ਼ ‘ਚ ਦਾਖਲ ਹੋਣ ਤੋਂ ਬਾਅਦ ਸਿਰਫ 3 ਮਹੀਨੇ ਹੀ ਤੁਸੀਂ ਭਾਰਤੀ ਲਾਇਸੰਸ ‘ਤੇ ਵਾਹਨ ਚਲਾਉਣ ਦੀ ਇਜਾਜ਼ਤ ਹੈ।

ਜਰਮਨੀ – ਦੇਸ਼ ‘ਚ ਐਂਟਰ ਕਰਨ ਵਾਲੀ ਤਰੀਕ ਤੋਂ 6 ਮਹੀਨੇ ਤੱਕ ਤੁਸੀਂ ਭਾਰਤੀ ਡਰਾਈਵਿੰਗ ਲਾਇਸੰਸ ‘ਤੇ ਵਾਹਨ ਚਲਾ ਸਕਦੇ ਹੋ।

ਸਵਿਟਜ਼ਰਲੈਂਡ – ਇਥੇ 1 ਸਾਲ ਤੱਕ ਤੁਸੀਂ ਭਾਰਤੀ ਲਾਇਸੰਸ ‘ਤੇ ਡਰਾਈਵਿੰਗ ਕਰ ਸਕਦੇ ਹੋ।

ਆਸਟਰੇਲੀਆ – ਨਿਊ ਸਾਊਥ ਵੇਲਸ, ਕੁਇਨਸਲੈਂਡ, ਸਾਊਥ ਆਸਟਰੇਲੀਆ ਅਤੇ ਆਸਟਰੇਲੀਅਨ ਕੈਪੀਟਲ ਟੈਰਿਟਰੀ ‘ਚ ਭਾਰਤੀ ਡੀ. ਐੱਲ. ‘ਤੇ ਅਤੇ ਉੱਤਰੀ ਆਸਟਰੇਲੀਆ ‘ਚ ਸਿਰਫ 3 ਮਹੀਨੇ ਹੀ ਵਾਹਨ ਸਕਦੇ ਹੋ।

ਨਿਊਜ਼ੀਲੈਂਡ – ਇਕ ਸਾਲ ਲਈ ਹੀ ਭਾਰਤੀ ਡੀ. ਐੱਲ. ਕਾਨੂੰਨੀ ਹੁੰਦਾ ਹੈ, ਜਿਸ ਦੇ ਨਾਲ ਨਿਊਜ਼ੀਲੈਂਡ ਆਪਣਾ ਅਧਿਕਾਰਕ ਟ੍ਰਾਂਸਲੇਸ਼ਨ ਮੁਹੱਈਆ ਕਰਾਉਂਦਾ ਹੈ। ਕਾਰ ਰੈਂਟ ‘ਤੇ ਲੈਣ ਵਾਲੇ ਭਾਰਤੀ ਡਰਾਈਵਰ ਦੀ ਉਮਰ ਘੱਟੋਂ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ।

ਅਮਰੀਕਾ— ਅਮਰੀਕਾ ਦੇ ਜ਼ਿਆਦਾਤਰ ਰਾਜਾਂ ‘ਚ ਭਾਰਤੀ ਸੈਲਾਨੀਆਂ ਨੂੰ 1 ਸਾਲ ਤੱਕ ਭਾਰਤੀ ਡੀ. ਐੱਲ. ‘ਤੇ ਵਾਹਨ ਚਲਾਉਣ ਦੀ ਸੁਵਿਧਾ ਮਿਲਦੀ ਹੈ। ਲਾਇਸੰਸ ਇੰਗਲਿਸ਼ ‘ਚ ਅਤੇ ਕਾਨੂੰਨੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ () ਫਾਰਮ ਦੀ ਕਾਪੀ ਵੀ ਹੋਣੀ ਚਾਹੀਦੀ ਹੈ, ਜਿਸ ‘ਚ ਵਿਅਕਤੀ ਦੇ ਅਮਰੀਕਾ ਆਉਣ ਦੀ ਤਰੀਕ ਲਿਖੀ ਹੁੰਦੀ ਹੈ।