ਵਿਦਿਅਰਥੀ ਦੀ ਮੌਤ ਤੋ ਬਾਅਦ ਭੜਕੀ ਭੀੜ ਨੇ ਕੀਤੀ ਭੰਨ ਤੋੜ, ਪੁਲੀਸ ਕੀਤੀ ਤਾਕਤ ਦੀ ਵਰਤੋਂ

0
660

ਹਾਂਗਕਾਂਗ(ਪਚਬ): ਬੀਤੇ ਕੱਲ ਸਵੇਰੇ ਜਦ ਤੋ ਜ਼ਖਮੀਂ ਦਿਵਿਆਰਥੀ ਦੀ ਮੌਤ ਦੀ ਖਬਰ ਆਈ ਹੈ ਲੋਕਾਂ ਦਾ ਵਿਚ ਸੁਰੂ ਹੋਈ ਦੱਖ ਦੇ ਲਹਿਰ ਨੇ ਸ਼ਾਮ ਤੱਕ ਗੁੱਸੇ ਦਾ ਰੂਪ ਧਾਰਨ ਕਰ ਲਿਆ। ਹਾਂਗਕਾਂਗ ਵਿਚ ਕਈ ਥਾਵਾਂ ਤੇ ਲੋਕਾਂ ਨੇ ਅਫਸੋਸ ਸਭਾਵਾਵਾਂ ਕਰਨ ਦਾ ਬਣਾਏ ਪ੍ਰੋਗਰਾਮ ਹਿੰਸਕ ਹੋ ਗਏ। ਕਈ ਥਾਵਾਂ ਤੇ ਸੜਕਾਂ ਤੇ ਰੋਕਾਂ ਖੜੀਆਂ ਕਰਕੇ ਅੱਗਾ ਲਗਾ ਦਿੱਤੀਆਂ ਗਈਆਂ। ਮੈਟਰੋ ਸਮੇਤ ਕਈ ਵਿਉਪਾਰਕ ਅਦਾਰੇ ਵੀ ਲੋਕਾਂ ਦੇ ਗੁਸੇ ਦਾ ਸਿਕਾਰ ਹੋਣਾ ਪਿਆ। ਲੋਕਾਂ ਦੇ ਗੁਸੇ ਦਾ ਅਦਾਜਾ ਉਸ ਘਟਨਾ ਤੋ ਲਾਇਆ ਜਾ ਸਕਦਾ ਹੈ ਕਿ ਜਦ ਉਨਾਂ ਨੇ ਯਾਓ ਮਾ ਤੀ ਵਿਖੇ ਇਕ ਪੁਲੀਸ਼ ਵਾਲੇ ਨੂੰ ਘੇਰ ਲਿਆ ਤੇ ਉਸ ਨੇ ਅਪਾਣੇ ਜਾਨ ਨੂੰ ਖਤਰੇ ਵਿਚ ਦੇਖ ਹਵਾਈ ਫਾਇਰ ਕੀਤਾ/ਕੀਤੇ।  ਇਸ ਕਾਰਨ ਕਈ ਮੈਟਰੋ ਸਟੇਸ਼ਨ ਬੰਦ ਕਰ ਦਿਤੇ ਗਏ ਤੇ ਹੋਰ ਅਵਾਜਾਈ ਵਿਚ ਵੀ ਵਿਗਨ ਪਿਆ।ਕੱਲ ਹਾਂਗਕਾਂਗ ਦੇ Aberdeen, Causeway Bay, Mong Kok, Tseung Kwan O, Sha Tin, Tuen Mun, and Yuen Long, ਤੇ ਹਿੰਸਕ ਵਿਖਾਵੇ ਹੋਏ ਜੋ ਅੱਧੀ ਰਾਤ ਤੋ ਬਾਅਦ ਸ਼ਾਤ ਹੋਏ।ਅੱਜ ਸ਼ਾਮ ਐਡਮਰਟੀ ਸਥਿਤ ਤੀਮਾਰ ਪਾਰਕ ਵਿਚ ਮਿਰਤਕ ਵਿਦਿਆਰਥੀ ਲਈ ਇੱਕ ਸ਼ੋਕ ਸਭਾ ਹੋ ਰਹੀ ਹੈ ਜਿਸ ਦੀ ਪੁਲੀਸ ਨੇ ਮਨਜੂਰੀ ਦੇ ਦਿਤੀ ਹੈ। ਇਹ ਵੀ ਯਾਦ ਰਹੇ ਕਿ ਅੱਜ ਮੈਟਰੋ 10 ਵਜੇ ਆਪਣੀਆਂ ਸਵੇਵਾਂ ਬੰਦ ਕਰ ਰਹੀ ਹੈ। ਸੋਸ਼ਲ ਮਡੀਏ ਤੇ ਸੋਮਵਾਰ 11ਨਵੰਬਰ ਨੂੰ ਆਮ ਹੜਤਾਲ ਦਾ ਸੱਦਾ ਵੀ ਦਿਤਾ ਜਾ ਰਿਹਾ ਹੈ।