ਲੁਧਿਆਣਾ- ਦਿੱਲੀ ਹਵਾਈ ਉਡਾਣਾਂ ਅਣਮਿੱਥੇ ਸਮੇਂ ਲਈ ਰੱਦ

0
465

ਲੁਧਿਆਣਾ-ਲੋਕਾਂ ਦੀ ਭਾਰੀ ਮੰਗ ਨੂੰ ਲੈ ਕੇ ਲੁਧਿਆਣਾ-ਦਿੱਲੀ ਹਵਾਈ ਉਡਾਣ ਸ਼ੁਰੂ ਕੀਤੀ ਗਈ ਸੀ ਪਰ ਦੋ ਮਹੀਨੇ ਤੋਂ ਵੀ ਘੱਟ ਸਮੇਂ ਚੱਲਣ ਤੋਂ ਬਾਅਦ ਇਨ੍ਹਾਂ ਉਡਾਣਾਂ ਨੂੰ ਪਹਿਲਾਂ ਖੇਤਾਂ ‘ਚ ਪਰਾਲੀ ਸੜਨ ਅਤੇ ਹੁਣ ਧੁੰਦ ਕਾਰਨ ਇਹ ਉਡਾਣਾਂ ਅਣ ਮਿੱਥੇ ਸਮੇਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ | ਹਵਾਈ ਅੱਡੇ ਦੇ ਡਾਇਰੈਕਟਰ ਏ. ਐ ੱਨ. ਸ਼ਰਮਾ ਨੇ ਦੱਸਿਆ ਕਿ ਘੱਟ ਦਿ੍ਸ਼ਟਤਾ ਕਾਰਨ ਹਵਾਈ ਜਹਾਜ਼ ਉੱਡ ਨਹੀਂ ਸਕਦੇ, ਇਸ ਕਰਕੇ ਇਹ ਉਡਾਣਾਂ ਬੰਦ ਕਰਨੀਆਂ ਪਈਆਂ | ਜਦੋਂ ਸ਼ਰਮਾ ਤੋਂ ਪੁੱਛਿਆ ਗਿਆ ਕਿ ਇਹ ਉਡਾਣਾਂ ਕਦੋਂ ਚੱਲ ਸਕੱਣਗੀਆਂ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਏਅਰ ਟਰੈਫਿਕ ਕੰਟਰੋਲ ਵਲੋਂ ਹੀ ਕੀਤਾ ਜਾਣਾ ਹੈ | ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਉਡਾਣਾਂ 4 ਮਹੀਨੇ ਤੱਕ ਰੱਦ ਰਹਿਣ | ਉਡਾਣਾਂ ਬੰਦ ਹੋਣ ‘ਤੇ ਹਵਾਈ ਜਹਾਜ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ |

ਧੂੰਏਂ ਨੇ ਬਠਿੰਡਾ-ਦਿੱਲੀ ਉਡਾਣਾਂ ਦੀ ਰਫ਼ਤਾਰ ਨੂੰ ਲਾਈ ਬਰੇਕ

ਬਠਿੰਡਾ, 6 ਨਵੰਬਰ : ਮਾਲਵਾ ਪੱਟੀ ਵਿੱਚ ਪਰਾਲੀ ਦੇ ਧੂੰਏਂ ਨੇ ਹਵਾਈ ਉਡਾਣਾਂ ਨੂੰ ਭੁੰਜੇ ਲਾਹ ਦਿੱਤਾ ਹੈ। ਹਫ਼ਤੇ ਤੋਂ ਹਵਾਈ ਉਡਾਣਾਂ ਵਿੱਚ ਦੇਰੀ ਹੋਣ ਲੱਗੀ ਹੈ। ਅੱਜ ਧੂੰਏਂ ਦੇ ਬਣੇ ਗੁਬਾਰ ਅਤੇ ਧੁੰਦ ਕਰਕੇ ਭਲਕੇ ਦੀ ਉਡਾਣ ਨੂੰ ਹਰੀ ਝੰਡੀ ਨਹੀਂ ਦਿੱਤੀ ਜਾ ਸਕੀ ਹੈ। ਬਠਿੰਡਾ ਦੇ ਹਵਾਈ ਅੱਡੇ ਵੱਲੋਂ ਭਿਸੀਆਣਾ ਏਅਰਫੋਰਸ ਸਟੇਸ਼ਨ ਦਾ ਰਨਵੇਅ ਵਰਤਿਆ ਜਾ ਰਿਹਾ ਹੈ। ਭਾਵੇਂ ਆਸ ਪਾਸ ਦੇ ਇਲਾਕੇ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਿਆ ਗਿਆ ਹੈ ਪ੍ਰੰਤੂ ਫਿਰ ਵੀ ਹਫ਼ਤੇ ਤੋਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਯਾਤਰੀਆਂ ਨੂੰ ਵੱਡੀ ਸਮੱਸਿਆ ਇਹ ਬਣੀ ਹੋਈ ਹੈ ਕਿ ਦੇਰੀ ਨਾਲ ਉਡਾਣਾਂ ਪੁੱਜਣ ਕਰਕੇ ਸਥਾਨਿਕ ਟਰਾਂਸਪੋਰਟੇਸ਼ਨ ਦੀ ਮੁਸ਼ਕਲ ਬਣ ਜਾਂਦੀ ਹੈ। 70 ਸੀਟਾਂ ਵਾਲੇ ਜਹਾਜ਼ ਵਿੱਚ 50 ਤੋਂ ਜਿਆਦਾ ਯਾਤਰੀਆਂ ਦੀ ਬੁਕਿੰਗ ਹੁੰਦੀ ਹੈ।