ਲਾਈਬ੍ਰੇਰੀ ”ਚ ਮਿੰਨੀ ਸਕਰਟ ਪਹਿਣਨ ”ਤੇ ਲੱਗੀ ਪਾਬੰਦੀ ਹਟਾਈ

0
177

ਬੀਜਿੰਗ—ਚੀਨ ਦੀ ਇਕ ਯੂਨੀਵਰਸਿਟੀ ਨੇ ਲਾਈਬ੍ਰੇਰੀ ਵਿਚ ਵਿਦਿਆਰਥੀਆਂ ਦੇ ਮਿੰਨੀ ਸਕਰਟ ਅਤੇ ਹੌਟ ਪੈਂਟ ਪਹਿਨ ਕੇ ਆਉਣ ‘ਤੇ ਰੋਕ ਲਗਾਉਣ ਦੇ ਆਪਣੇ ਹੁਕਮ ਨੂੰ ਵਾਪਸ ਲੈਂਦੇ ਹੋਏ ਮੁਆਫੀ ਮੰਗੀ ਹੈ। ਇਕ ਵਿਦਿਆਰਥੀ ਦੀ ਸ਼ਿਕਾਇਤ ਦੇ ਆਧਾਰ ‘ਤੇ ਇਹ ਨਿਯਮ ਲਾਗੂ ਕੀਤਾ ਗਿਆ ਸੀ। ਵਿਦਿਆਰਥੀ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਅਜਿਹੇ ਕੱਪੜੇ ‘ਵਿਦਿਅਕ ਵਾਤਾਵਰਣ ਲਈ ਹਾਨੀਕਾਰਕ ਹਨ ਅਤੇ ਯੌਣ ਸੋਸ਼ਣ ਦਾ ਇਕ ਪ੍ਰਕਾਰ ਹਨ।’ ਰੱਦ ਕੀਤੇ ਗਏ ਇਸ ਨਿਯਮ ਦੇ ਤਹਿਤ ਪਹਿਲਾਂ ਵਿਦਿਆਰਥੀਆਂ ਦੇ 50 ਸੈਂਟੀਮੀਟਰ ਤੋਂ ਛੋਟੀ ਸਕਰਟ ਅਤੇ ਪੈਂਟ ਪਹਿਣਨ ‘ਤੇ ਰੋਕ ਲਗਾ ਦਿੱਤੀ ਗਈ ਸੀ।
ਇਕ ਸਰਕਾਰੀ ਸਮਾਚਾਰ ਪੱਤਰ ਨੇ ਹੁਨਾਨ ਖੇਤੀਬਾੜੀ ਯੂਨੀਵਰਸਿਟੀ ਦੇ ਹਵਾਲੇ ਤੋਂ ਕਿਹਾ, ‘ਹਾਲ ਹੀ ਵਿਚ ਕੀਤੀ ਗਈ ਕਾਰਵਾਈ ਦੇ ਚਲਦੇ ਹੋਈ ਅਸੁਵਿਧਾ ਅਤੇ ਖਲਲ ਲਈ ਅਸੀਂ ਮੁਆਫੀ ਚਾਹੁੰਦੇ ਹਾਂ।’ ਉਸ ਨੇ ਕਿਹਾ, ‘ਅਸੀਂ ਪ੍ਰਬੰਧਨ ਨੂੰ ਅਨੁਕੂਲਿਤ ਕਰਨ, ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਕਰਨ ਅਤੇ ਬਿਹਤਰ ਵਿਦਿਅਕ ਵਾਤਾਵਰਣ ਬਣਾਉਣ ਲਈ ਵਚਨਬੱਧ ਹਾਂ।’ ਹੁਨਾਨ ਖੇਤੀਬਾੜੀ ਯੂਨੀਵਰਸਿਟੀ ਦੇ ਸਟਾਫ ਦੇ ਇਕ ਮੈਂਬਰ ਨੇ ਕਿਹਾ ਕਿ ਵਿਦਿਆਰਥੀ ਹੁਣ ਸਾਰੇ ਤਰ੍ਹਾਂ ਦੇ ਫੈਸ਼ਨੇਬਲ ਕੱਪੜੇ ਪਹਿਣ ਸਕਦੇ ਹਨ ਪਰ ਇਕ ਸ਼ਰਤ ‘ਤੇ ਕਿ ਉਹ ਕੱਪੜੇ ਜ਼ਿਆਦਾ ਛੋਟੇ ਨਾ ਹੋਣ। ਉਨ੍ਹਾਂ ਕਿਹਾ, ‘ਨਿਯਮ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।’