ਲਾਇਨਜ਼ ਕਲੱਬ ਹਾਂਗਕਾਂਗ ਵਲੋਂ ਖ਼ਾਲਸਾ ਦੀਵਾਨ ਕਿੰਡਰਗਾਰਡਨ ਲਈ ਕੈਂਪ

0
717

ਹਾਂਗਕਾਂਗ (ਜੰਗ ਬਹਾਦਰ ਸਿੰਘ)-ਲਾਇਨਜ਼ ਕਲੱਬ ਹਾਂਗਕਾਂਗ ਵਲੋਂ ਹਾਂਗਕਾਂਗ ਵਿਚ ਪੰਜਾਬੀ ਭਾਈਚਾਰੇ ਦੀ ਸਰਪ੍ਰਸਤੀ ਹੇਠ ਚੱਲ ਰਹੇ ਖ਼ਾਲਸਾ ਦੀਵਾਨ ਕਿੰਡਰਗਾਰਡਨ ਦੇ ਸਾਬਕਾ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਾਈ ਕੁੰਗ ਸਥਿਤ ਲਾਇਨਜ਼ ਨੇਚਰ ਐਜੂਕੇਸ਼ਨ ਸੈਂਟਰ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਕੁਦਰਤੀ ਖੇਤੀਬਾੜੀ, ਸਮੁੰਦਰ ਅਤੇ ਧਰਤੀ ਉੱਤੇ ਜੀਵਾਂ ਦੀ ਉਤਪਤੀ ਅਤੇ ਹਾਂਗਕਾਂਗ ਦੇ ਕੁਦਰਤੀ ਸਰੋਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ | ਇਸ ਮੌਕੇ ਜਿੱਥੇ ਬੱਚਿਆਂ ਲਈ ਖੇਡਾਂ ਅਤੇ ਜਾਦੂਗਰੀ ਸ਼ੋਅ ਦਾ ਪ੍ਰਬੰਧ ਕੀਤਾ ਗਿਆ, ਉੱਥੇ ਵੱਡਿਆਂ ਲਈ ਕੁਦਰਤੀ ਖੇਤੀ ਰਾਹੀਂ ਤਿਆਰ ਸਬਜ਼ੀਆਂ ਖ਼ਰੀਦ ਲਈ ਉਪਲੱਬਧ ਕਰਵਾਈਆਂ ਗਈਆਂ | ਕੈਂਪ ਦੇ ਸਮੁੱਚੇ ਪ੍ਰਬੰਧ ਦੀ ਸੇਵਾ ਬੀਬੀ ਹਰਦੀਪ ਕੌਰ, ਪਿ੍ੰਸੀਪਲ ਮਰੀਅਮ ਲਿਊਗ, ਚਾਓ, ਟੈਰੇਸ ਅਤੇ ਬੀਬੀ ਸੰਦੀਪ ਕੌਰ ਵਲੋਂ ਨਿਭਾਈ ਗਈ | ਇਕ ਦਿਨਾ ਕੈਂਪ ਦੌਰਾਨ ਖਾਣ-ਪੀਣ ਦਾ ਪ੍ਰਬੰਧ, ਉੱਪਲ ਹਾਸਪੈਲਿਟੀ ਗਰੁੱਪ ਅਤੇ ਚਿੱਲੀ ਐਾਡ ਲਾਈਮ ਵਲੋਂ ਬਲਕਿਰਨ ਕੌਰ ਦੀ ਰਹਿਨੁਮਾਈ ਹੇਠ ਕੀਤਾ ਗਿਆ | ਰੇਸ਼ੀਅਲ ਇੰਟੇਗਰੇਸ਼ਨ ਐਜੂਕੇਸ਼ਨ ਐਾਡ ਵੈੱਲਫ਼ੇਅਰ ਐਸੋਸੀਏਸ਼ਨ ਦੇ ਡਾਇਰੈਕਟਰ ਬਲਜਿੰਦਰ ਸਿੰਘ ਪੱਟੀ ਵਲੋਂ ਬੱਚਿਆਂ ਨੂੰ ਵਿਸ਼ੇਸ਼ ਤੋਹਫ਼ੇ ਅਤੇ ਖਿਡੌਣੇ ਭੇਟ ਕੀਤੇ ਗਏ | ਇਸ ਕੈਂਪ ‘ਚ ਵਾਈਸ ਪ੍ਰੈਸੀਡੈਂਟ ਆਫ ਲਾਈਨ ਕਲੱਬ ਨੋਰਥ ਤਿਮਾਸ ਲਿਊ , ਚੇਅਰਮੈਨ ਆਫ ਲਾਈਨ ਕਲੱਬ ਨੋਰਥ ਚੋਈ ਸਿਊ ਪਿੰਗ, ਗੁਰਦੁਆਰਾ ਖ਼ਾਲਸਾ ਦੀਵਾਨ ਦੇ ਖ਼ਜ਼ਾਨਚੀ ਮੁਖਤਿਆਰ ਸਿੰਘ ਚਾਹਲ, ਕੁਲਦੀਪ ਸਿੰਘ ਮਾਲੂਵਾਲ ਅਤੇ ਬਲਜੀਤ ਸਿੰਘ (ਦੋਵੇ ਅਡੀਟਰ) ਜਗਜੀਤ ਸਿੰਘ ਸੰਧੂ, ਗੁਰਮੇਲ ਸਿੰਘ ਨਿਆਮਤਪੁਰ, ਬੀਬੀ ਨਰਿੰਦਰ ਕੌਰ ਚੀਮਾ, ਪਰਮਿੰਦਰ ਕੌਰ ਗਾਲਿਬ, ਸੁਖਵਿੰਦਰ ਕੌਰ , ਹਰਦੇਵ ਕੌਰ , ਪਾਲਵੀਨ ਕੌਰ , ਮਨਜੀਤ ਕੌਰ, ਕੁਲਦੀਪ ਕੌਰ ਨਿਆਮਤਪੁਰ ਸਮੇਤ ਲਾਈਨਜ਼ ਕਲੱਬ ਦੇ ਉੱਚ ਅਧਿਕਾਰੀ ਉਚੇਚੇ ਤੌਰ ‘ਤੇ ਹਾਜ਼ਰ ਹੋਏ | ਖਾਲਸਾ ਦੀਵਾਨ ਕਿੰਡਰਗਾਰਡਨ ਦੇ ਬੱਚਿਆਂ ਵਲੋਂ ਲਾਇੰਨਸ ਕਲੱਬ ਦੇ ਮੋਹਤਬਰਾਂ ਨੂੰ ਸੋਵੀਨਰ ਅਤੇ ਹੱਥੀਂ ਬਣਾਈ ਤਿਤਲੀ ਯਾਦ ਚਿੰਨ ਵਜੋਂ ਭੇਂਟ ਕੀਤੀ ਗਈ !