ਹਾਂਗਕਾਂਗ ਮੌਸਮ ਵਿਭਾਗ ਨੇ ਪੰਜਾਬੀ ਵਿਚ ਵੈਬ ਸਾਈਟ ਕੀਤਾ ਜਾਰੀ

0
445

ਹਾਂਗਕਾਂਗ(ਪਚਬ): ਹਾਂਗਕਾਂਗ ਵਿਚ ਵਸਦੇ ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ ਕਿ ਮੌਸਮ ਵਿਭਾਗ ਨੇ ਮੌਸਮ ਦੀ ਤਾਜ਼ਾ ਜਾਣਕਾਰੀ ਦੇਣ ਲਈ ਪੰਜਾਬੀ ਵਿੱਚ ਵੈਬ ਸਾਈਟ ਕੀਤਾ ਜਾਰੀ ਹੈ। ਹਾਲ ਦੀ ਘੜੀ ਸਿਰਫ ਵੈਬਸਾਈਟ ਹੀ ਪੰਜਾਬੀ ਵਿੱਚ ਲਾਗੂ ਕੀਤਾ ਗਿਆ ਹੈ । ਆਸ ਕੀਤੀ ਜਾਂਦੀ ਹੈ ਕਿ ਜਲਦ ਹੀ ਮੌਸਮ ਵਿਭਾਗ ਦੀ ਐਪ ਵਿੱਚ ਵੀ ਪੰਜਾਬੀ ਭਾਸ਼ਾ ਲਾਗੂ ਕਰ ਦਿੱਤੀ ਜਾਵੇਗੀ। ਸਰਕਾਰ ਨੇ ਇਸ ਸਬੰਧੀ ਘੱਟ ਗਿਣਤੀਆਂ ਨਾਲ ਸਬੰਧਤ ਸੰਸਥਾਵਾਂ ਨਾਲ ਸੰਪਰਕ ਕਰਕੇ ਇਹ ਨਵੀਂ ਤਬਦੀਲੀ ਕੀਤੀ ਹੈ। ਪੰਜਾਬੀ ਤੋਂ ਇਲਾਵਾ ਜਿਨਾਂ ਭਾਸ਼ਾਵਾਂ ਵਿੱਚ ਮੌਸਮ ਦੀ ਜਾਣਕਾਰੀ ਮਿਲੇਗੀ ਉਹ ਇਸ ਤਰਾਂ ਹਨ; ਹਿੰਦੀ, ਉਰਦੂ, ਇੰਡੋਨੇਸ਼ੀਅਨ, ਨਿਪਾਲੀ, ਥਾਈ, ਵੀਅਤਨਾਮੀ ਭਾਸ਼ਾ ਅਤੇ ਤਗਾਲੋ (ਫਿਲਪੀਨ)। ਮੌਸਮ ਵਿਭਾਗ ਦੇ ਇਸ ਉਪਰਾਲੇ ਦਾ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ ਸੁਆਗਤ ਕੀਤਾ ਗਿਆ। ਪੰਜਾਬੀ ਵਿੱਚ ਵੈਬਸਾਈਟ ਇਸ ਲਿੰਕ https://my.weather.gov.hk/personalized-website/punjabi ਤੇ ਦੇਖਿਆ ਜਾ ਸਕਦਾ ਹੈ।